ਪਿਤਾ ਦੇ ਕਾਤਲ ਦੀ ਪਛਾਣ ਸੁਖਰਾਜ ਸਿੰਘ ਚੀਮਾ ਵਜੋਂ ਦੱਸੀ-
ਬਰੈਂਪਟਨ-ਹੈਮਿਲਟਨ ਦੇ ਸਟੋਨੀ ਕਰੀਕ ਇਲਾਕੇ ਵਿਚ ਇਕ 22 ਸਾਲਾ ਪੰਜਾਬੀ ਨੌਜਵਾਨ ਵਲੋਂ ਆਪਣੇ ਪਿਤਾ ਦੀ ਹੱਤਿਆ ਕੀਤੇ ਜਾਣ ਦੀ ਦੁਖਦਾਈ ਖਬਰ ਹੈ।
ਪੁਲਿਸ ਮੁਤਾਬਿਕ ਘਰੇਲੂ ਝਗੜੇ ਦੌਰਾਨ ਮਾਰੇ ਇਕ 56 ਸਾਲਾ ਵਿਅਕਤੀ ਦੇ ਸਬੰਧ ਵਿਚ ਭਗੌੜੇ ਕਾਤਲ ਦੀ ਭਾਲ ਕੀਤੀ ਜਾ ਰਹੀ ਹੈ।
ਪੁਲਿਸ ਨੇ 22-ਸਾਲਾ ਨੌਜਵਾਨ ਦੀ ਇੱਕ ਤਸਵੀਰ ਜਾਰੀ ਕੀਤੀ ਹੈ ਜੋ ਸ਼ਨੀਵਾਰ ਰਾਤ ਨੂੰ ਸਟੋਨੀ ਕ੍ਰੀਕ ਦੇ ਇੱਕ ਘਰ ਵਿੱਚ ਆਪਣੇ ਪਿਤਾ ਨੂੰ ਗੰਭੀਰ ਜ਼ਖਮੀ ਕਰਨ ਅਤੇ ਫਸਟ ਡਿਗਰੀ ਕਤਲ ਲਈ ਲੋੜੀਂਦਾ ਹੈ।
ਪੁਲਿਸ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਸ਼ਾਮ ਕਰੀਬ 7:40 ਵਜੇ ਟ੍ਰੈਫਲਗਰ ਡਰਾਈਵ ਅਤੇ ਮਡ ਸਟ੍ਰੀਟ ਦੇ ਨੇੜੇ ਇੱਕ ਘਰ ਵਿਚ ਬੁਲਾਇਆ ਗਿਆ। ਪੁਲਿਸ ਨੇ ਜਖਮੀ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਪਰ ਬਾਅਦ ਵਿਚ ਉਸਦੀ ਮੌਤ ਹੋ ਗਈ।
ਪੁਲਿਸ ਨੇ ਸ਼ੱਕੀ – ਜਿਸ ਦੀ ਪਛਾਣ ਸੁਖਰਾਜ ਸਿੰਘ ਚੀਮਾ ਦੱਸੀ ਹੈ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਘਟਨਾ ਤੋਂ 30 ਮਿੰਟ ਪਹਿਲਾਂ ਇਲਾਕੇ ਵਿੱਚ ਸੀ ਅਤੇ ਇੱਕ ਛੋਟੀ, ਕਾਲੇ ਰੰਗ ਦੀ SUV ਵਿੱਚ ਫਰਾਰ ਹੋ ਗਿਆ।
ਗੱਡੀ ਨੂੰ ਆਖਰੀ ਵਾਰ ਟ੍ਰੈਫਲਗਰ ‘ਤੇ ਮਡ ਸਟ੍ਰੀਟ ਦੇ ਨਾਰਥ ਵੱਲ ਜਾਂਦਾ ਦੇਖਿਆ ਗਿਆ । ਮ੍ਰਿਤਕ ਦੀ ਪਛਾਣ 56 ਸਾਲਾ ਕੁਲਦੀਪ ਸਿੰਘ ਵਜੋਂ ਹੋਈ ਹੈ।