Headlines

ਧੁੱਪ ਦੀ ਮਹਿਫਲ ਦੌਰਾਨ ਅਰਪਨ, ਅਮਰੀਕ ਗਿੱਲ, ਬਡੇਸਰੋਂ ਤੇ ਅਮਰ ਜਿਊਤੀ ਦਾ ਸਨਮਾਨ

ਨਵੀ ਦਿੱਲੀ ( ਦਿਓਲ)-ਪੰਜਾਬੀ ਭਵਨ‘ਧੁੱਪ ਦੀ ਮਹਿਫਲ’ ’ਚ ਲੇਖਕਾਂ ਦਾ ਸਨਮਾਨਨਵੀਂ ਦਿੱਲੀ: ਪੰਜਾਬੀ ਸਾਹਿਤ ਸਭਾ ਨੇ ਆਪਣੀ ਸਾਲਾਨਾ 33 ਵੀਂ ‘ਧੁੱਪ ਦੀ ਮਹਿਫ਼ਲ’ ਪਹਿਲਾਂ ਵਾਂਗ ਨਵਯੁਗ ਫਾਰਮ, ਅੰਧੇਰੀਆ ਮੋੜ, ਮਹਿਰੌਲੀ ਵਿਖੇ ਖ਼ੂਬਸੂਰਤ ਅੰਦਾਜ਼ ਵਿਚ ਸਜਾਈ। ਪ੍ਰੋਗਰਾਮ ਦੀ ਪ੍ਰਧਾਨਗੀ ਪੰਜਾਬੀ ਤੇ ਪੰਜਾਬੀਅਤ ਲਈ ਫ਼ਿਕਰਮੰਦ ਸ. ਤਰਲੋਚਨ ਸਿੰਘ, ਸਾਬਕਾ ਐਮ. ਪੀ. ਅਤੇ ਚੇਅਰਮੈਨ, ਮਨੁੱਖੀ ਅਧਿਕਾਰ ਕਮਿਸ਼ਨ ਨੇ ਕੀਤੀ।ਮਹਿਫ਼ਲ ਦੌਰਾਨ ਚਾਰ ਨਾਮਵਰ ਸਾਹਿਤਕਾਰਾਂ ਨਿਰਮਲ ਅਰਪਨ, ਅਮਰੀਕ ਗਿੱਲ, ਕੁਲਬੀਰ ਬਡੇਸਰੋਂ ਤੇ ਅਮਰ ਜਿਉਤੀ ਨੂੰ ਉਨ੍ਹਾਂ ਦੀਆਂ ਸਾਹਿਤਕ ਤੇ ਸਭਿਆਚਾਰਕ ਸੇਵਾਵਾਂ ਬਦਲੇ ਸਨਮਾਨਿਆ ਗਿਆ। ਸਨਮਾਨਤ ਕੀਤੇ ਜਾਣ ਦੀ ਰਸਮ ਵਿਚ ਪ੍ਰਧਾਨਗੀ ਮੰ6 ਵਿਚ ਬੈਠੇ ਸ. ਤਰਲੋਚਨ ਸਿੰਘ, ਡਾ. ਰੇਣੁਕਾ ਸਿੰਘ, ਚੇਅਰਪਰਸਨ, ਪੰਜਾਬੀ ਸਾਹਿਤ ਸਭਾ, ਪ੍ਰਧਾਨ ਗੁਲਜ਼ਾਰ ਸਿੰਘ ਸੰਧੂ ਤੇ ਜਨਰਲ ਸਕੱਤਰ ਡਾ. ਕੁਲਜੀਤ ਸ਼ੈਲੀ ਸ਼ਾਮਿਲ ਹੋਏ। ਸਨਮਾਨ ਵਿਚ ਸ਼ਾਲ, ਸਨਮਾਨ ਚਿੰਨ੍ਹ, ਮਾਣ-ਪੱਤਰ ਤੇ 51-51 ਹਜ਼ਾਰ ਰੁਪਏ ਨਗਦ ਦਿਤੇ ਜਾਂਦੇ ਹਨ।ਢਾਈ ਸੌ ਦੇ ਕਰੀਬ ਜੁੜੇ ਇਸ ਲੇਖਕ-ਮੇਲੇ ਨੂੰ ਸੰਬੋਧਨ ਕਰਦਿਆਂ ਸ. ਤਰਲੋਚਨ ਸਿੰਘ ਨੇ ਪੰਜਾਬੀ ਭਾਸ਼ਾ ਦੀ ਮੌਜੂਦਾ ਸਥਿਤੀ ਤੇ ਸਭਿਆਚਾਰ ਦੀ ਚਰਚਾ ਕਰਦਿਆਂ ਆਖਿਆ ਕਿ ਪੰਜਾਬੀ ਸਭਿਆਚਾਰ ਨੂੰ ਪੀੜ੍ਹੀ-ਦਰ-ਪੀੜ੍ਹੀ ਅੱਗੇ ਪ੍ਰਚਾਰਨ-ਪਸਾਰਨ ਲਈ ਜ਼ਰੂਰੀ ਹੈ ਕਿ ਪੰਜਾਬੀ ਸਭਿਆਚਾਰ ਤੇ ਪੰਜਾਬੀਅਤ ਨੂੰ ਵੱਡੇ ਪੱਧਰ ਉੱਤੇ ਦੇਸ਼-ਵਿਦੇਸ਼ ਵਿਚ ਪ੍ਰਚਾਰਿਆ ਜਾਵੇ। ਉਨ੍ਹਾਂ ਮੌਜੂਦਾ ਹਾਲਾਤ ਦੇ ਅਨੁਭਵ ‘ਤੇ ਆਧਾਰਤ ਕਿਹਾ ਕਿ ਪੰਜਾਬੀਅਤ ਨੂੰ ਬਚਾਏ ਜਾਣ ਦੀ ਬਹੁਤ ਜ਼ਰੂਰਤ ਹੈ।ਉਨ੍ਹਾਂ ਭਾਪਾ ਪ੍ਰੀਤਮ ਸਿੰਘ ਦੀ ਪੰਜਾਬੀ ਭਾਸ਼ਾ ਤੇ ਸਾਹਿਤ ਲਈ ਦੂਰ ਦ੍ਰਿਸ਼ਟੀ ਦੀ ਵਡਿਆਈ ਕੀਤੀ। ਇਸ ਤੋਂ ਪਹਿਲਾਂ ਗੁਲਜ਼ਾਰ ਸਿੰਘ ਸੰਧੂ ਨੇ ਆਏ ਲੇਖਕਾਂ ਦਾ ਸਵਾਗਤ ਕੀਤਾ ਤੇ ‘ਧੁੱਪ ਦੀ ਮਹਿਫ਼ਲ’ ਦੇ ਪਿਛੋਕੜ ਬਾਰੇ ਦੱਸਿਆ।ਪੰਜਾਬੀ ਭਵਨ ਦੇ ਡਾਇਰੈਕਟਰ ਬਲਬੀਰ ਮਾਧੋਪੁਰੀ ਨੇ ਮੰਚ ਸੰਚਾਲਨ ਕਰਦਿਆਂ ਸਭਾ ਵਲੋਂ ਚਲਾਈਆਂ ਜਾਂਦੀਆਂ ਦੋ ਸੌ ਲਾਇਬ੍ਰੇਰੀਆਂ, ਲੋੜਵੰਦ ਲੇਖਕਾਂ, ਵਿਦਿਆਰਥੀਆਂ ਨੂੰ ਮਾਲੀ ਸਹਾਇਤਾ ਤੇ ਭਾਪਾ ਪ੍ਰੀਤਮ ਸਿੰਘ ਵਲੋਂ ਪੰਜਾਬੀ ਲੇਖਕਾਂ ਨੂੰ ਤੋਹਫ਼ੇ ਵਜੋਂ ਦਿਤੇ ਪੰਜਾਬੀ ਭਵਨ ਦਾ ਚਰਚਾ ਕੀਤਾ। ਇਸ ਪ੍ਰੋਗਰਾਮ ਵਿਚ ਸਭਾ ਦੀ ਕਾਰਜਕਾਰਨੀ ਤੇ ਜਨਰਲ ਬੌਡੀ ਦੇ ਮੈਂਬਰ ਸ਼ਾਮਿਲ ਹੋਏ।ਮਹਿਫਲ ਦੇ ਸੁਚੱਜੇ ਪ੍ਰਬੰਧਾਂ ਵਿਚ ਹਰਵਿੰਦਰ ਸਿੰਘ ਭਾਟੀਆ ਨੇ ਵਿਸ਼ੇਸ਼ ਭੂਮਿਕਾ ਨਿਭਾਈਪ੍ਰੋ. ਅੰਨਾ ਬੋਚਕੋਵਸਕਾਇਆ ਜਿਹੜੇ ਮਾਸਕੋ ਸਟੇਟ ਯੂਨੀਵਰਸਿਟੀ ਵਿਚ ਪੜ੍ਹਾਉਂਦੇ ਹਨ, ਵਿਸ਼ੇਸ਼ ਤੌਰ ਤੇ ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਏ।ਉਨ੍ਹਾਂ ਦਾ ਫੁੱਲਾਂ ਤੇ ਸ਼ਾਲ ਨਾਲ ਸਭਾ ਦੇ ਚੇਅਰਪਰਸਨ ਪ੍ਰੋ. ਰੇਣੁਕਾ ਸਿੰਘ ਤੇ ਪ੍ਰੋ. ਭਗਵਾਨ ਜੋਸ਼ ਨੇ ਸਨਮਾਨ ਕੀਤਾ।ਉਪਰੰਤ ਕੁਝ ਪੁਸਤਕਾਂ ਦਾ ਲੋਕਾਰਪਣ ਕੀਤਾ ਗਿਆ ਜਿਨ੍ਹਾਂ ਵਿਚ ਅਜੀਤ ਕੌਰ ਦੀ ‘ਨੀਲਾ ਘੁਮਿਆਰ’, ਬਚਿੰਤ ਕੌਰ ਦੀ ‘ਅੰਮ੍ਰਿਤਾ, ਸਾਹਿਰ ਲੁਧਿਆਣਵੀਂ’, ਇਮਰੋਜ਼, ਬਲਬੀਰ ਮਾਧੋਪੁਰੀ ਦੀ ‘ਤਾਰਾ ਸਿੰਘ ਦੀ ਕਵਿਤਾ’ ਤੇ ਲਿਓ ਤੋਲਕਸਤੋਇ ਦੀ ਪੁਸਤਕ ਦਾ ਪੰਜਾਬੀ ਅਨੁਵਾਦ ‘ਬੱਚਿਓ, ਸੁਣੋ, ਕਹਾਣੀ’, ਡਾ. ਵਨੀਤਾ ਦੀ ‘ਮੁਰਕੀਆਂ’, ਡਾ. ਰਘਬੀਰ ਸਿੰਘ ਦੀ ‘ਦੇਵ: ਸ਼ਬਦ ਆਕਾਰ’ ਆਦਿ ਸ਼ਾਮਿਲ ਹਨ।ਅਖੀਰ ਵਿਚ, ਡਾ. ਰੇਣੁਕਾ ਸਿੰਘ ਨੇ ਧੁੱਪ ਦੀ ਮਹਿਫਲ ਦੇ ਪ੍ਰਧਾਨ ਸ. ਤਰਲੋਚਨ ਸਿੰਘ, ਸਨਮਾਨਤ ਸਾਹਿਤਕਾਰਾਂ, ਵੱਡੀ ਗਿਣਤੀ ਵਿਚ ਲੇਖਕਾਂ ਤੇ ਖ਼ਾਸ ਤੌਰ ਤੇ ਦੇਸ਼-ਵਿਦੇਸ਼ ਤੋਂ ਪਹੁੰਚੇ ਲੇਖਕਾਂ ਤੇ ਪੰਜਾਬੀ ਪ੍ਰੇਮੀਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸੁਹਾਵਣੇ ਮੌਸਮ ਲਈ ਕੁਦਰਤ ਦੇ ਵੀ ਸ਼ੁਕਰਗੁਜ਼ਾਰ ਹਾਂ। ਹਾਜ਼ਰ ਲੇਖਕਾਂ ਨੇ ਫੁੱਲਾਂ ਤੇ ਹਰਿਆਲੀ ਦੇ ਨਜ਼ਾਰੇ ਨਾਲ ਨਾਸ਼ਤੇ ਤੋਂ ਲੈ ਕੇ ਦੁਪਹਿਰ ਦੇ ਖਾਣੇ ਦਾ ਅਨੰਦ ਲਿਆ ਤੇ ਸਲਾਹਿਆ।