Headlines

ਪ੍ਰਿੰਸੀਪਲ ਮਲੂਕ ਚੰਦ ਕਲੇਰ ਸਰਹਾਲੀ ਸਕੂਲ ਦੇ ਬੱਚਿਆਂ ਦੇ ਰੂਬਰੂ ਹੋਏ

ਜਲੰਧਰ-ਬੀਤੇ ਦਿਨ ਸੇਵਾਮੁਕਤ ਪ੍ਰਿੰਸੀਪਲ ਸ਼੍ਰੀ ਮਲੂਕ ਚੰਦ ਕਲੇਰ ਹਾਲ ਕੈਨੇਡਾ ਨਿਵਾਸੀ ਨੇ ਅਪਣੇ ਪਿੰਡ ਦੀ ਫੇਰੀ ਦੌਰਾਨ ਉਚੇਚੇ ਤੌਰ ਤੇ ਸਰਕਾਰੀ ਹਾਈ ਸਕੂਲ ਸਰਹਾਲੀ ਪੁੱਜੇ ਤੇ ਬੱਚਿਆਂ ਨਾਲ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ।  ਉਹਨਾਂ ਬੱਚਿਆਂ ਨੂੰ ਸੰਬੋਧਨ ਹੁੰਦਿਆਂ  ਬਚਪਨ ਦੀਆਂ ਯਾਦਾਂ,  ਜੀਵਨ ਦੇ ਸੰਘਰਸ਼ ਅਤੇ ਕਾਮਯਾਬੀ ਦੇ ਸਫਰ ਦੀ ਦਾਸਤਾਨ ਦੱਸ ਕੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੀ ਉਹਨਾਂ ਤੋਂ ਕਈ ਸਵਾਲ ਪੁੱਛੇ ਜਿਹਨਾਂ ਦੇ ਉਹਨਾਂ ਨੇ ਭਾਵਪੂਰਤ ਤੇ ਪ੍ਰੇਰਕ ਜਵਾਬ ਦਿੱਤੇ। ਪ੍ਰਿੰਸੀਪਲ ਕਲੇਰ ਜੋ ਕਿ ਇਕ  ਸਾਹਿਤਕਾਰ ਵਜੋਂ  ਇਕ ਵਿਲੱਖਣ ਪਛਾਣ ਰੱਖਦੇ ਹਨ ਲੰਬਾ ਸਮਾਂ ਅਧਿਆਪਕ ਵਜੋਂ ਵਿਚਰੇ ਹਨ ਤੇ ਬਹੁਤ ਸਾਰੇ ਵਿਦਿਆਰਥੀਆਂ ਦੇ ਪ੍ਰੇਰਨਾ ਸਰੋਤ ਹਨ।
ਇਸ ਮੌਕੇ ਆਪ ਨੇ ਵਿਦਿਆਰਥੀਆਂ ਦੀ ਪੜ੍ਹਾਈ ਲਈ  10000/ ਰੁਪਏ ਸਕੂਲ ਨੂੰ ਸਹਾਇਤਾ ਰਾਸ਼ੀ ਦਿੱਤੀ ਅਤੇ ਵਿਦਿਆਰਥੀਆਂ ਦਾ ਲੱਡੂ ਵੰਡ ਕੇ ਮੂੰਹ ਮਿੱਠਾ ਕਰਵਾਇਆ । ਇਸ ਮੌਕੇ ਉਹਨਾਂ ਨਾਲ ਡਾ ਛਿੰਦਰਪਾਲ ਸਾਬਕਾ ਸਰਪੰਚ ਵੀ ਹਾਜ਼ਰ ਸਨ।