Headlines

ਵਿਲੀਅਮਜ਼ ਲੇਕ ਦੇ ਮੇਅਰ ਰਾਠੌਰ ਕੁਵੀਨ ਐਲਿਜਾਬੈਥ ਪਲਾਟੀਨਮ ਜੁਬਲੀ ਪਿੰਨ ਨਾਲ ਸਨਮਾਨਿਤ

ਵਿਲੀਅਮਜ਼ ਲੇਕ ( ਬੀ ਸੀ)- ਬੀਤੇ ਦਿਨੀੰ ਵਿਲੀਅਮ ਲੇਕ ਦੇ ਪਹਿਲੇ ਪੰਜਾਬੀ ਮੂਲ ਦੇ ਮੇਅਰ ਸੁਰਿੰਦਰਪਾਲ ਰਾਠੌਰ ਨੂੰ ਕੈਰੀਬੂ-ਪ੍ਰਿੰਸ ਜੌਰਜ ਤੋਂ ਐਮ ਪੀ ਟੌਡ ਡੋਹਰਟੀ ਨੇ ਉਹਨਾਂ ਦੀਆਂ ਸ਼ਾਨਦਾਰ ਸਮਾਜਿਕ ਸੇਵਾਵਾਂ ਲਈ ਕੁਵੀਨ ਐਲਿਜਬੈਥ ਪਲੈਟੀਨਮ ਜੁਬਲੀ ਪਿੰਨ ਨਾਲ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਇਕ ਵਿਸ਼ੇਸ਼ ਸਮਾਗਮ ਸਿਟੀ ਕੌਂਸਲ ਦੇ ਚੈਂਬਰ ਵਿਚ ਆਯੋਜਿਤ ਕੀਤਾ ਗਿਆ।
ਪਲੈਟੀਨਮ ਜੁਬਲੀ ਪਿਨ ਕੈਨੇਡਾ ਵਿੱਚ ਮਰਹੂਮ ਮਹਾਰਾਣੀ ਦੀ ਪਲੈਟੀਨਮ ਜੁਬਲੀ ਨੂੰ ਮਨਾਉਣ ਲਈ ਸਥਾਪਿਤ ਕੀਤਾ ਗਿਆ ਇੱਕਮਾਤਰ ਅਧਿਕਾਰਤ ਮੈਡਲ ਹੈ ਅਤੇ ਇਸਨੂੰ ਕੈਨੇਡੀਅਨ ਹੇਰਾਲਡਿਕ ਅਥਾਰਟੀ ਦੁਆਰਾ ਇਸ ਮੌਕੇ ਲਈ ਬਣਾਇਆ ਗਿਆ ਸੀ ਅਤੇ ਕੈਨੇਡਾ ਸਰਕਾਰ ਦੁਆਰਾ ਉਹਨਾਂ ਵਿਅਕਤੀਆਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ  ਜੋ ਉਹਨਾਂ ਦੇ ਭਾਈਚਾਰਿਆਂ ਵਿੱਚ ਸ਼ਾਨਦਾਰ ਤੇ ਮਹੱਤਵਪੂਰਣ ਸੇਵਾਵਾਂ ਨਿਭਾਉਂਦੇ ਹਨ।
ਇਸ ਮੌਕੇ  ਐਮ ਪੀ ਡੋਹਰਟੀ ਨੇ ਮੇਅਰ ਰਾਠੌਰ ਨੂੰ ਇਸ ਸਨਮਾਨ ਲਈ ਵਧਾਈ ਦਿੱਤੀ ਤੇ ਉਹਨਾਂ ਦੀਆਂ  ਸਮਾਜ ਲਈ ਆਪਣੀ 49 ਸਾਲਾਂ ਦੀਆਂ ਵਲੰਟੀਅਰ ਸੇਵਾਵਾਂ ਜਿਹਨਾਂ ਵਿਚ ਵਿਲੀਅਮਜ਼ ਲੇਕ ਨੂੰ ਇਕ ਬੇਹਤਰੀਨ ਸਥਾਨ ਬਣਾਉਣ ਵਿਚ ਵੱਡਾ ਯੋਗਦਾਨ ਰਿਹਾ, ਲਈ ਜੋਰਦਾਰ ਸ਼ਲਾਘਾ ਕੀਤੀ। ਇਸਤੋਂ ਪਹਿਲਾਂ ਮੇਅਰ ਰਾਠੌਰ ਨੇ ਐਮ ਪੀ ਡੋਹਰਟੀ ਨਾਲ ਗੱਲਬਾਤ ਕਰਦਿਆਂ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਵਿਚਾਰਾਂ ਕੀਤੀਆਂ।