Headlines

ਲਾਹੌਰ ਦੇ ਥਾਣਾ ਦੀ ਮੁੱਖੀ ਦੀ ਕੁਰਸੀ ਤੇ 77 ਸਾਲਾ ਬਾਅਦ ਬੈਠੀ ਸਿੱਖ ਥਾਣੇਦਾਰ ਦੀ ਬੇਟੀ

ਕੈਨੇਡਾ  ਵਸਨੀਕ ਰਾਜਵੰਤ ਕੌਰ ਪਾਕਿਸਤਾਨ  ਯਾਤਰਾ ਦੌਰਾਨ ਲਾਹੌਰ ਪਹੁੰਚੀ।
ਲਾਹੌਰ- ਪ੍ਰਸਿਧ ਪੰਜਾਬੀ ਲੇਖਕ ਪ੍ਰੋ ਵਰਿਆਮ ਸਿੰਘ ਸੰਧੂ ਦੀ ਪਤਨੀ ਰਾਜਵੰਤ ਕੌਰ ਜੋ ਵੰਡ ਤੋਂ ਪਹਿਲਾਂ ਪੁਲਿਸ ਸਟੇਸ਼ਨ ਕਿਲ੍ਹਾ ਗੁੱਜਰ ਸਿੰਘ ਲਾਹੌਰ ਦੇ  ਥਾਣਾ ਮੁੱਖੀ ਰਹੇ ਇਕ ਸਿੱਖ ਅਫ਼ਸਰ ਦੀ ਬੇਟੀ ਹੈ ,  ਕਰੀਬ 77 ਸਾਲਾ ਬਾਅਦ ਆਪਣੇ ਪੁਲਿਸ ਅਫਸਰ ਪਿਤਾ ਦੀ ਕੁਰਸੀ ਤੇ ਬੈਠੀ। ਇਸ ਸੰਬੰਧੀ ਲਾਹੌਰ ਤੋ ਬਾਬਰ ਜਲੰਧਰੀ ਨੇ ਦੱਸਿਆ ਕਿ ਰਾਜਵੰਤ ਕੌਰ ਕੈਨੇਡਾ ਜੋ ਲਾਹੌਰ ਪੁਲਸ ਸਟੇਸ਼ਨ ਵੇਖਣ ਲਾਹੌਰ ਆਈ ਹੈ ਜਿਥੇ ਕਦੇ ਉਸ ਦਾ ਪਿਤਾ ਥਾਣੇਦਾਰ ਸੀ। 1947 ਦੀ ਵੰਡ ਸਮੇ ਸਿੱਖ ਥਾਣੇਦਾਰ ਨੂੰ ਦੂਜੇ ਪੰਜਾਬੀ ਹਿੰਦੂਆਂ ਤੇ ਸਿੱਖਾਂ ਦੀ ਤਰ੍ਹਾਂ ਅਪਣਾ ਘਰ ਛੱਡਣਾ ਪਿਆ। ਰਾਜਵੰਤ ਕੌਰ ਨੇ ਵੰਡ ਦੇ ਦੋ ਸਾਲਾਂ ਬਾਅਦ ਜਨਮ ਲਿਆ ਅਤੇ ਡੇਢ ਸਾਲ ਬਾਅਦ ਉਸਦਾ ਪਿਤਾ ਦੁਨੀਆ ਤੋਂ ਚਲਾਣਾ ਕਰ ਗਏ। ਰਜਵੰਤ ਕੌਰ ਆਪਣੇ ਬਾਪ ਦੀ ਨੌਕਰੀ ਵਾਲੇ ਥਾਣੇ ਦੀ ਆਪਣੇ ਮਨ ਵਿਚ ਤਸਵੀਰ ਬਣਾ ਕੇ ਵੇਖਦੀ ਰਹੀ । ਇਹ ਤਸਵੀਰ ਨੂੰ ਅੱਖੀ ਵੇਖਣ ਲਈ ਉਹ ਕਿਲ੍ਹਾ ਗੁੱਜਰ ਸਿੰਘ ਥਾਣੇ ਪਹੁੰਚੀ ਤੇ ਥਾਣੇਦਾਰ ਦੀ ਕੁਰਸੀ ਤੇ ਬੈਠੇ ਮੌਜੂਦਾ ਐਸ ਐਚ ਓ ਯੂਨਸ ਭੱਟੀ ਨੇ ਰਾਜਵੰਤ ਕੌਰ ਦੀ ਗੱਲ ਸੁਣ ਕੇ ਉਨ੍ਹਾਂ ਵਾਸਤੇ ਆਪਣੀ ਕੁਰਸੀ ਇਹ ਆਖਦਿਆਂ ਛੱਡ ਦਿੱਤੀ ਕਿ , “ਇਹ ਕੁਰਸੀ ਤੁਹਾਡੇ ਬਾਪ ਦੀ ਸੀ ਅਤੇ ਅੱਜ ਤੁਹਾਡੇ ਪੁੱਤਰ ਦੀ ਹੈ , ਪਰ ਮਾਂ ਦੇ ਸਾਹਮਣੇ ਪੁੱਤਰ ਕੁਰਸੀ ਤੇ ਬੈਠਾ ਚੰਗਾ ਨਹੀਂ ਲਗਦਾ । ਕੁਰਸੀ ਉੱਤੇ ਬਹਿ ਕੇ ਰਾਜਵੰਤ ਕੌਰ ਦੇ ਹੰਝੂ ਰੁੱਕ ਨਾ ਸਕੇ। ਰਾਜਵੰਤ ਕੌਰ ਨੇ ਮੋਬਾਇਲ ਫੋਨ ਵਿੱਚ ਆਪਣੇ ਪਿਤਾ ਦੀਆ ਤਸਵੀਰਾਂ ਵੀ ਦਿਖਾਈਆਂ।