Headlines

ਗੋਲਡ ਕੀ ਇੰਸ਼ੋਰੈਂਸ ਵਾਲੇ ਰਘਬੀਰ ਸਿੰਘ ਭਿੰਡਰ ਨਹੀਂ ਰਹੇ

ਸਰੀ ( ਡਾ ਗੁਰਵਿੰਦਰ ਸਿੰਘ)-ਬੇਹਦ ਦੁਖਦਾਈ ਖਬਰ ਹੈ ਕਿ ਸਰੀ ਦੀ ਜਾਣੀ-ਪਛਾਣੀ ਸ਼ਖਸੀਅਤ ਸ. ਰਘਬੀਰ ਸਿੰਘ ਭਿੰਡਰ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦੀ ਉਮਰ ਕਰੀਬ 78 ਵਰਿਆਂ ਦੀ ਸੀ। ਪਰਿਵਾਰ ਅਨੁਸਾਰ ਭਿੰਡਰ ਸਾਹਿਬ ਆਪਣੀ ਸੁਪਤਨੀ ਸਮੇਤ ਇਸੇ ਸੋਮਵਾਰ ਨੂੰ ਪੰਜਾਬ ਪਹੁੰਚੇ ਸੀ। ਅਗਲੇ ਹੀ ਦਿਨ ਜਲੰਧਰ ਨੇੜੇ ਉਹਨਾਂ ਦੇ ਪਿੰਡ ਜਗਰਾਲ ਪਿੰਡ ‘ਚ, ਉਹਨਾਂ ਨੂੰ ਦਿਲ ਦਾ ਦੌਰਾ ਪਿਆ ਜੋ ਜਾਨ ਲੇਵਾ ਸਾਬਤ ਹੋਇਆ। ਖਬਰ ਸੁਣਦਿਆਂ ਮਨ ਨੂੰ ਗਹਿਰਾ ਧੱਕਾ ਲੱਗਾ, ਕਿਉਂਕਿ ਭਿੰਡਰ ਸਾਹਿਬ ਹਮੇਸ਼ਾ ਸਾਰਿਆਂ ਨੂੰ ਖਿੜੇ ਮੱਥੇ ਮਿਲਦੇ ਸਨ।