Headlines

ਪੱਤਰਕਾਰ ਮਹੇਸ਼ਇੰਦਰ ਸਿੰਘ ਮਾਂਗਟ ( ਕੈਨੇਡਾ) ਦੀ ਬੇਟੀ ਦਾ ਸ਼ੁਭ ਆਨੰਦ ਕਾਰਜ

ਕੁਹਾੜਾ (ਅਰਮਾਨ ਮਾਂਗਟ)- ਬੀਤੇ ਦਿਨੀ ਪੱਤਰਕਾਰ ਮਹੇਸ਼ਇੰਦਰ ਸਿੰਘ ਮਾਂਗਟ ਦੀ ਬੇਟੀ ਨਵਦੀਪ ਕੌਰ ਦਾ ਸ਼ੁਭ ਵਿਆਹ ਹਰਸ਼ਵੀਰ ਸਿੰਘ ਥਿੰਦ ਨਾਲ ਹੋਇਆ । ਇਸ ਨਵ ਵਿਆਹੀ ਜੋੜੀ ਨੂੰ ਵੱਖ ਵੱਖ ਪਾਰਟੀਆਂ ਦੇ ਰਾਜਨੀਤਕ ਆਗੂ ਆਸ਼ੀਰਵਾਦ ਦੇਣ ਲਈ ਪੁੱਜੇ।ਜਿੰਨਾਂ ਨੇ ਵਿਆਹ ਦੇ ਸਮਾਗਮ ਵਿੱਚ ਸ਼ਾਮਲ ਹੁੰਦੇ ਹੋਏ,ਲੰਮਾਂ ਸਮਾਂ ਬੈਠ ਕੇ ਖੁਸ਼ੀ ਦੇ ਮਾਹੌਲ ਨੂੰ ਯਾਦਗਰੀ ਬਣਾਇਆ। ਜਿਨਾਂ ਵਿੱਚ ਹਲਕਾ ਸਾਹਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੂੰਡੀਆਂ, ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਕਾਂਗਰਸ ਦੇ ਹਲਕਾ ਇੰਚਾਰਜ ਵਿਕਰਮ ਸਿੰਘ ਬਾਜਵਾ, ਹਲਕਾ ਪਾਇਲ ਦੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ,ਸਾਬਕਾ ਚੇਅਰਮੈਨ ਸੰਤਾਂ ਸਿੰਘ ਉਮੈਦਪੁਰੀ, ਹਰਿੰਦਰ ਸਿੰਘ ਲੱਖੋਵਾਲ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ,ਮਾਰਕੀਟ ਕਮੇਟੀ ਕਿਲਾਰਾਏਪੁਰ ਦੇ ਚੇਅਰਮੈਨ ਰਣਜੀਤ ਸਿੰਘ ਮਾਂਗਟ, ਪ੍ਰਧਾਨ ਗੁਰਦੀਪ ਸਿੰਘ ਭੋਲਾ,ਸਾਬਕਾ ਚੇਅਰਮੈਨ ਅਜਮੇਰ ਸਿੰਘ ਭਾਗਪੁਰ, ਸਾਬਕਾ ਚੇਅਰਮੈਨ ਜਗਜੀਤ ਸਿੰਘ ਪ੍ਰਿਥੀਪੁਰ,ਸਰਪੰਚ ਕੁਲਦੀਪ ਸਿੰਘ ਮਾਂਗਟ ਰਾਮਪੁਰ ਤੋਂ ਇਲਾਵਾ ਹਲਕਾ ਸਾਹਨੇਵਾਲ ਦੀਆਂ ਵੱਖ ਵੱਖ ਪਾਰਟੀਆਂ ਦੇ ਸੀਨੀਅਰ ਆਗੂਆਂ ਨੇ ਵੀ ਆਪਣੀ ਹਾਜ਼ਰੀ ਲਵਾਈ।