Headlines

ਸਵਰਗੀ ਪ੍ਰਿੰਸੀਪਲ ਜਗਤਾਰ ਸਿੰਘ ਮਿਨਹਾਸ ਦੀ ਦਸਵੀਂ ਬਰਸੀ 17 ਮਾਰਚ ਨੂੰ

ਮਾਹਿਲਪੁਰ ( ਦੇ ਪ੍ਰ ਬਿ)- ਸਵਰਗੀ ਪ੍ਰਿੰਸੀਪਲ ਜਗਤਾਰ ਸਿੰਘ ਮਿਨਹਾਸ ਸਾਬਕਾ ਮੈਨੇਜਰ ਐਸ ਏ ਐਸ ਖਾਲਸਾ ਹਾਈ ਸਕੂਲ ਪਾਲਦੀ, ਹੁਸ਼ਿਆਰਪੁਰ ਦੀ ਸਾਲਾਨਾ ਦਸਵੀਂ ਬਰਸੀ 17 ਮਾਰਚ ਦਿਨ ਐਤਵਾਰ ਨੂੰ ਉਹਨਾਂ ਦੇ ਗ੍ਰਹਿ ਪਾਲਦੀ ਵਿਖੇ ਮਨਾਈ ਜਾ ਰਹੀ ਹੈ। ਪਰਿਵਾਰ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਬਰਸੀ ਸਮਾਗਮ ਦੇ ਸਬੰਧ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ 17 ਮਾਰਚ ਨੂੰ ਸਵੇਰੇ 9 ਵਜੇ ਪਾਏ ਜਾਣਗੇ। ਉਪਰੰਤ ਹਜੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਵਲੋਂ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ ਜਾਵੇਗਾ। ਅਰਦਾਸ ਉਪਰੰਤ ਗੁਰੂ ਕੇ ਲੰਗਰ ਦੁਪਹਿਰ 1 ਵਜੇ ਵਰਤਾਏ ਜਾਣਗੇ। ਸਮੂਹ ਮਿਨਹਾਸ ( ਜੰਗੀ) ਪਰਿਵਾਰ ਵਲੋਂ ਸੰਗਤਾਂ ਨੂੰ ਦਰਸ਼ਨ ਦੇਣ ਦੀ ਬੇਨਤੀ ਕੀਤੀ ਗਈ ਹੈ। ਵਧੇਰੇ ਜਾਣਕਾਰੀ ਲਈ ਫੋਨ ਨੰਬਰ 98764-06324 ਉੁਪਰ ਸੰਪਰਕ ਕੀਤਾ ਜਾ ਸਕਦਾ ਹੈ।