Headlines

ਕਲਾਨੌਰ ਵਿਖੇ ਸੰਤ ਪ੍ਰਤਾਪ ਸਿੰਘ ਤੇ ਸੰਤ ਕੰਧਾਰਾ ਸਿੰਘ ਦੀ ਸਾਲਾਨਾ ਬਰਸੀ ਮਨਾਈ

ਕਲਾਨੌਰ, ਗੁਰਦਾਸਪੁਰ ( ਦੇ ਪ੍ਰ ਬਿ)- ਬੀਤੀ 11 ਮਾਰਚ ਨੂੰ ਜਿਲਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਸਥਿਤ ਡੇਰਾ ਸੰਤ ਕਾਰ ਜੀ ਵਿਖੇ ਬ੍ਰਹਮਗਿਆਨੀ ਸੰਤ ਪ੍ਰਤਾਪ ਸਿੰਘ ਜੀ ਅਤੇ ਸੰਤ ਕੰਧਾਰਾ ਸਿੰਘ ਜੀ ਦੀ ਸਾਲਾਨਾ ਬਰਸੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਦੀਵਾਨ ਸਜਾਏ ਗਏ ਜਿਸ ਦੌਰਾਨ ਰਾਗੀ ਤੇ ਢਾਡੀ ਜਥਿਆਂ ਨੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ। ਭਾਈ ਗੁਰਮੁੱਖ ਸਿੰਘ ਐਮ ਏ ਦੇ ਢਾਡੀ ਜਥੇ ਨੇ ਸੰਤਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਨਾਲ ਬੀਰ ਰਸੀ ਕਵੀਸ਼ਰੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ।

ਬਰਸੀ ਸਮਾਗਮ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪੁੱਜੀ ਸੰਗਤ ਅਤੇ ਵਿਸ਼ੇਸ਼ ਰੂਪ ਵਿਚ ਪੁੱਜੀਆਂ ਧਾਰਮਿਕ ਤੇ ਹੋਰ ਸ਼ਖਸੀਅਤਾਂ  ਦਾ ਮੌਜੂਦਾ ਡੇਰਾ ਮੁਖੀ ਸੰਤ ਮਹਿਲ ਸਿੰਘ ਹੁਰਾਂ ਨੇ ਧੰਨਵਾਦ ਕੀਤਾ।

ਇਸ ਮੌਕੇ ਕੈਨੇਡਾ ਤੋਂ ਜਥੇਦਾਰ ਗੁਰਚਰਨ ਸਿੰਘ ਖੱਖ, ਸੁਖਵਿੰਦਰ ਸਿੰਘ ਚੋਹਲਾ ਸੰਪਾਦਕ ਦੇਸ ਪ੍ਰਦੇਸ਼ ਟਾਈਮਜ਼ ਤੇ ਸਰੀ ਦੇ ਸੋਕਰ ਪ੍ਰੋਮੋਟਰ ਸੁਖਬੀਰ ਸਿੰਘ ਪੂਨੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਕੈਨੈਡਾ ਤੋਂ ਨਿਸ਼ਾਵਰ ਸਿੰਘ ਢੀਂਡਸਾ ਤੇ ਚਰਨਜੀਤ ਸਿੰਘ ਢੀਂਡਸਾ ਵੀ ਹਾਜ਼ਰ ਸਨ। ਬਰਸੀ ਸਮਾਗਮ ਦੌਰਾਨ ਜਲੇਬੀਆਂ ਤੇ ਪਕੌੜਿਆਂ ਦੇ ਨਾਲ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।