Headlines

ਪੰਜਾਬੀ ਮੂਲ ਦਾ ਨੌਜਵਾਨ ਚੰਨਪ੍ਰੀਤ ਕੂਨਰ ਲੈਂਗਲੀ ਸਿਟੀ ਦਾ ਮੈਨੇਜਰ ਨਿਯੁਕਤ

ਲੈਂਗਲੀ, ਬੀਸੀ- ਪੰਜਾਬੀ ਮੂਲ ਦੇ ਨੌਜਵਾਨ ਚੰਨਪ੍ਰੀਤ ਕੂਨਰ ਨੂੰ ਲੈਂਗਲੀ ਸਿਟੀ ਦਾ ਮੈਨੇਜਰ ਨਿਯੁਕਤ ਕੀਤਾ ਗਿਆ ਹੈ। ਪੇਸ਼ੇ ਤੋਂ ਵਕੀਲ ਚੰਨਪ੍ਰੀਤ ਕੂਨਰ ਸਿਟੀ ਆਫ ਸਰੀ ਦੇ ਸੀਨੀਅਰ ਬਾਈਲਾਅਜ਼ ਆਫੀਸਰ ਤੇ ਮੇਅਰ ਬਰੈਂਡਾ ਲੌਕ ਦੇ ਸਲਾਹਕਾਰ ਹੈਰੀ ਕੂਨਰ ਦਾ ਬੇਟਾ ਹੈ। ਸਰੀ ਦੇ ਜੰਮਪਲ ਚੰਨਪ੍ਰੀਤ ਕੂਨਰ ਨੇ ਆਪਣੀ ਮੁਢਲੀ ਪੜਾਈ ਲੌਰਡ ਟਵੀਡਮੇਅਰ ਸਕੂਲ ਕਲੋਵਰਡੇਲ ਤੋਂ ਕੀਤੀ ਤੇ ਫਿਰ ਉਚ ਵਿਦਿਆ ਮਾਂਟਰੀਅਲ ਤੇ ਲਾਅ ਦੀ ਡਿਗਰੀ ਕਵੀਨਜ਼ਲੈਂਡ ਤੋਂ ਹਾਸਲ ਕੀਤੀ। ਉਹ ਨੈਸ਼ਨਲ ਪੱਧਰ ਦਾ ਪਹਿਲਵਾਨ ਵੀ ਰਹਿ ਚੁੱਕਾ ਹੈ।  ਉਹ ਪਿਛਲੇ ਕੁਝ ਸਮੇਂ ਤੋਂ ਇਕ ਉਘੀ ਲਾਅ ਫਰਮ ਨਾਲ ਕੰਮ ਕਰ ਰਿਹਾ ਸੀ।