Headlines

ਕੁਝ ਸਮਾਂ ਪਹਿਲਾਂ ਕੈਨੇਡਾ ਆਏ ਪੰਜਾਬੀ ਨੌਜਵਾਨ ਦੀ ਅਚਾਨਕ ਮੌਤ

ਸਰੀ- ਬਹੁਤ ਦੀ ਦੁਖਦਾਈ ਖਬਰ ਹੈ ਕਿ ਇਕ ਪੰਜਾਬੀ ਨੌਜਵਾਨ ਜੋ ਕੁਝ ਸਮਾਂ ਪਹਿਲਾਂ ਹੀ ਕੈਨੇਡਾ ਆਇਆ ਸੀ, ਦੀ ਸਰੀ ਵਿਚ ਅਚਾਨਕ ਮੌਤ ਹੋ ਗਈ ਹੈ। ਪੰਜਾਬ ਦੀ ਤਹਿਸੀਲ ਆਨੰਦਪੁਰ ਸਾਹਿਬ ਦੇ ਪਿੰਡ ਮਜਾਰੀ ਦਾ ਨੌਜਵਾਨ ਅਮਰੀਕ ਸਿੰਘ ਮਾਨ  ਟਰੱਕ ਡਰਾਈਵਰ ਵਜੋਂ ਇਥੇ ਆਇਆ ਸੀ। ਉਹ ਆਪਣੇ ਪਿੱਛੇ ਪਤਨੀ ਤੇ ਦੋ ਬੱਚੇ 3 ਤੇ 6 ਸਾਲ ਦੇ ਛੱਡ ਗਿਆ ਹੈ। ਉਸਦੀ ਮ੍ਰਿਤਕ ਦੇਹ ਸਰੀ ਹਸਪਤਾਲ ਵਿਚ ਹੈ। ਮ੍ਰਿਤਕ ਦੇਹ ਨੂੰ ਉਸਦੇ ਪਿੰਡ ਵਾਪਿਸ ਭੇਜਣ ਲਈ  ਅਮਰੀਕ ਸਿੰਘ ਮਾਨ ਗੋ ਫੰਡ ਮੀ ਅਕਾਉਂਟ ਬਣਾਇਆ ਗਿਆ ਹੈ। ਵਧੇਰੇ ਜਾਣਕਾਰੀ ਲਈ ਗੁਰਦੀਪ ਸਿੰਘ ਨਾਲ ਫੋਨ ਨੰਬਰ 604 618 9400 ਤੇ ਸੰਪਰਕ ਕੀਤਾ ਜਾ ਸਕਦਾ ਹੈ।

https://gofund.me/ea08340f