Headlines

ਵਿੰਨੀਪੈਗ ਵਿਚ ਤੰਦੂਰ ਹਾਊਸ ਬੈਂਕੁਇਟ ਹਾਲ ਤੇ ਰੈਸਟੋਰੈਂਟ ਦੀ ਗਰੈਂਡ ਓਪਨਿੰਗ

ਵਿੰਨੀਪੈਗ ( ਸ਼ਰਮਾ)- ਬੀਤੇ ਦਿਨੀਂ 1111 ਲੋਗਨ ਐਵਨਿਊ ਵਿੰਨੀਪੈਗ ਵਿਖੇ ਤੰਦੂਰ  ਹਾਊਸ ਬੈਂਕੁਇਟ ਹਾਲ ਐਂਡ ਰੈਂਸਟੋਰੈਂਟ  ਦੀ ਗਰੈਂਡ ਓਪਨਿੰਗ ਧੂਮਧਾਮ ਨਾਲ ਕੀਤੀ ਗਈ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਤੇ ਪ੍ਰਮਾਤਮਾ ਦਾ ਓਟ ਆਸਰਾ ਲੈਂਦਿਆਂ ਨਵੇਂ ਬਿਜਨੈਸ ਦੀ ਸ਼ੁਰੂਆਤ ਕੀਤੀ। ਪਵਨ ਉਪਲ ਤੇ ਗੁਰਜੀਤ ਓਪਲ ਦੇ ਸਾਂਝੇ ਉਦਮ ਨਾਲ ਸ਼ੁਰੂ ਕੀਤੇ ਗਏ ਇਸ ਬਿਜਨੈਸ ਦੀ ਸ਼ੂਰੂਆਤ ਮੌਕੇ ਸਿਟੀ ਦੀਆਂ ਉਘੀਆਂ ਹਸਤੀਆਂ ਅਤੇ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਸਨ। ਉਦਘਾਟਨ ਦੀ ਰਸਮ ਐਮ ਪੀ ਕੇਵਿਨ ਲੈਮਰੂ, ਐਮ ਐਲ ਏ ਸਿੰਡੀ ਲੈਮਰੂ, ਐਮ ਐਲ ਏ ਦਿਲਜੀਤ ਬਰਾੜ ਤੇ ਹੋਰ ਸ਼ਖਸੀਅਤਾਂ ਨੇ ਮਿਲਕੇ ਕੀਤੀ।