Headlines

ਮੇਰੀ ਪਾਕਸਤਾਨ ਯਾਤਰਾ -1

ਬਲਵੰਤ ਸਿੰਘ ਸੰਘੇੜਾ —————-

2006 ਵਿਚ ਮੇਰੀ ਪਤਨੀ ਬਲਦੇਵ ਕੋਰ ਸੰਘੇੜਾ ਅਤੇ ਮੈਂ ਕੁਝ ਦਿਨਾਂ ਲਈ ਪਾਕਿਸਤਾਨ ਗਏ ਸੀ।ਉਸ ਵੇਲੇ ਅਸੀਂ ਕਾਫੀ ਗੁਰਦਵਾਰਾ ਸਾਹਿਬਾਨ ਵਿਖੇ ਨਤਮਸਤਕ ਹੋਣ ਦਾ ਅਨੰਦ

ਮਾਣਿਆ। ਪ੍ਰੰਤੂ ਕੁਝ ਕਾਰਨਾਂ ਕਰਕੇ ਜਿਹਨਾਂ ਹੋਰ ਥਾਵਾਂ ਉਪਰ ਜਾਣ ਦੀ ਚਾਹਨਾਂ ਸੀ ਉਹ ਪੂਰੀ ਨਾਂ ਹੋ ਸਕੀ। ਇਹ ਮੌਕਾ ਸਾਨੂੰ ਇਸ ਸਾਲ ਮਿਲਿਆ ਜਦੋਂ ਸਾਡੇ ਕੁਝ ਨਜਦੀਕੀ ਦੋਸਤਾਂ ਨੇ ਪਾਕਿਸਤਾਨ ਜਾਣ

ਦੀ ਇੱਛਾ ਪ੍ਰਗਟਾਈ। ਇਸ ਲਈ ਅਸੀਂ ਪਾਕਿਸਤਾਨ ਦੇ ਵੀਜੇ ਇਥੇ ਵੈਨਕੋਵਰ ਤੋਂ ਹੀ ਲੈ ਲਏ।ਇਸ ਲਈ ਅਸੀਂ ਪਾਕਿਸਤਾਨ ਦੇ ਕੌਸਲ ਜਨਰਲ ਅਤੇ ਉਹਨਾਂ ਦੇ ਸਟਾਫ ਦੇ ਧੰਨਵਾਦੀ ਹਾਂ।

ਅਸੀਂ 28 ਜਨਵਰੀ ਨੂੰ ਵੈਨਕੋਵਰ ਤੋਂ ਆਪਣੇ ਪਿੰਡ ਫਰਵਾਲਾ (ਜਿਲਾ ਜਲੰਧਰ ) ਵਿਖੇ ਪਹੁੰਚ ਗਏ ਸੀ।ਇਕ ਮਹੀਨਾਂ ਪੰਜਾਬ ਵਿਚ ਆਨੰਦ ਮਾਨਣ ਤੋਂ ਬਾਅਦ 28 ਫਰਵਰੀ ਨੂੰ ਤਕਰੀਬਨ 12

ਵਜੇ ਦੁਪਹਿਰ ਅਸੀਂ ਵਾਹਗਾ ਬੌਰਡਰ ਤੇ ਪੁਹੰਚ ਗਏ।ਇਥੇ ਭਾਰਤ ਅਤੇ ਪਾਕਸਤਾਨ ਦੀਆਂ ਸਰਕਾਰਾਂ ਨੇ ਯਾਤਰੀਆਂ ਲਈ ਬੁਹਤ ਸੋਹਣੇ ਪ੍ਰਬੰਧ ਕੀਤੇ ਹੋਏ ਹਨ।ਦੋਹਾਂ ਦੲਸ਼ਾਂ ਦੀਆਂ ਇੰਮੀਗਰੇਸ਼ਨ ਅਤੇ

ਕਸਟਮ ਚੈੱਕ ਤੋਂ ਬਾਂਅਦ ਛੇਤੀ ਹੀ ਅਸੀ ਲਾਹੌਰ ਸ਼ਹਿਰ ਵੱਲ ਚਾਲੇ ਪਾ ਲਏ। ਲਾਹੌਰ ਇਕ ਬਹੁਤ ਹੀ ਸੂੰਦਰ ਇਤਿਹਾਸਿਕ ਅਤੇ ਸੰਘਣੀ ਵਸੋਂ ਵਾਲਾ ਸ਼ਹਿਰ ਹੈ।ਸਾਡੀ ਰਿਹਾਇਸ਼ ਦਾ ਇੰਤਜਾਮ ਪੰਜਾਬ ਯੂਨੀਵਰਸਟੀ ਦੇ ਨਵੇਂ ਕੈੰਪੁਸ ਵਿਚ ਠਹਿਰਨ ਦਾ ਕੀਤਾ ਗਿਆ ਸੀ। ਉਹਥੇ ਪਹੁੰਚਦਿਆਂ ਹੀ ਸਾਡਾ ਬਹੁਤ ਨਿੱਘਾ ਸਵਾਗਤ ਕੀਤਾ ਗਿਆ।ਖਾਣਾ ਖਾਣ ਤੋਂ ਬਾਅਦ ਅਸੀਂ ਆਪਣੇ ਕਮਰਿਆਂ ਵਿਚ ਚਲੇ ਗਈ ਅਤੇ ਨਿੱਘੀ ਨੀਂਦ ਦਾ ਆਨੰਦ ਮਾਣਿਆ।

ਦੂਸਰੇ ਦਿਨ ਸਵੇਰੇ ਹੀ ਨਾਸ਼ਤਾ ਕਰਕੇ ਅਸੀਂ ਕਰਤਾਰਪੁਰ ਸਾਹਿਬ ਵੱਲ ਚਲ ਪਏ। ਨਾਰੋਵਾਲ ਜਿਲ੍ਹੇ ਵਿਚ ਇਹ ਉਹ ਪਵਿੱਤਰ ਅਸਥਾਨ ਹੈ ਜਿੱਥੇ ਗੁਰੁ ਨਾਨਕ ਦੇਵ ਜੀ ਨੇ 14 ਸਾਲ ਖੇਤੀ ਕੀਤੀ ,ਵੰਡ ਛਕਿਆ

ਅਤੇ ਨਾਮ ਜਪਿਆ।ਪਾਕਿਸਤਾਨ ਦੀ ਗੌਰਮੈੰਟ ਦਾ ਕਰਤਾਰਪੁਰ ਸਾਹਿਬ ਨੂੰ ਇਕ ਬਹੁਤ ਹੀ ਸੂੰਦਰ ਦਿਖ ਦੇਣਾ ਸਮੁਚੇ ਜਗਤ ਲਈ ਅਤੇ ਖਾਸ ਕਰ ਸਿੱਖਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਇਸ ਲਈ ਉਸ ਵੇਲੇ ਦੇ ਪ੍ਰਧਾਨ ਮੰਤਰੀ ਇਮਰਾਨ ਖਾਂ ਅਤੇ ਪਾਕਸਤਾਨ ਦੀ ਸਰਕਾਰ, ਵਧਾਈ ਦੇ ਪਾਤਰ ਹਨ। ਇਸ ਦੇ ਨਾਲ ਹੀ ਭਾਰਤ ਦੀ ਸਰਕਾਰ ਅਤੇ ਨਵਜੋਤ ਸਿੰਘ ਸਿਧੂ ਦੇ ਯੋਗਦਾਨ ਦੀ ਭੀ ਸ਼ਲਾਘਾ ਬਣਦੀ ਹੈ।ਇਸ ਇਤਿਹਾਸਿਕ ਸਥਾਨ ਤੇ ਗੁਰੁ ਨਾਨਕ ਦੇਵ ਜੀ ਦੀ ਜੀਵਨੀ, ਸਿਿਖਆ ਅਤੇ ਸਮੁੱਚੇ ਸੰਸਾਰ ਨੂੰ ਅਦੱੁਤੀ ਦੇਣ ਦੀ ਮੋਹਰ ਲੱਗੀ ਹੋਈ ਹੇ। ਅਸੀਂ ਸਾਰਾ ਦਿਨ ਇਸ ਕੰਪਲੈਕਸ ਵਿਚ ਫਿਰ ਕੈ ਬਹੁਤ ਹੀ ਆਨੰਦ ਮਾਣਿਆ। ਇਥੇ ਸਾਨੂੰ ਪੰਜਾਬੀ ਭਾਈਚਾਰੇ ਦੇ ਨਲ ਹੀ ਕਾਫੀ ਹੋਰ ਦੇਸ਼ਾਂ ਅਤੇ ਕਮਿਊਨਿਟਆਂ ਦੇ ਪੁਰਸ਼ ਅਤੇ ਬੀਬੀਆਂ ਭੀ ਮਿਲੇ। ਸਭ ਨੇ ਸਾਨੂੰ ਜਫੀਆਂ ਪਾਕੇ ਬਹੁਤ ਹੀ ਪਿਆਰ ਅਤੇ ਸਤਿਕਾਰ ਦਿੱਤਾ।

ਸਾਡੇ ਸਭ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਸੀ ਕਿ ਇਹ ਉਹ ਧਰਤੀ ਹੈ ਜਿੱਥੇ ਗੁਰੁ ਨਾਨਕ ਦੇਵ ਜੀ ਨੇ 14 ਸਾਲ ਖੇਤੀ ਕੀਤੀ ਅਤੇ ਕਰਤਾਰਪੁਰ ਦਾ ਨੱਗਰ ਵਸਾਇਆ। ਗੁਰੁ ਸਾਹਿਬ ਦੀਆਂ ਕਾਫੀ

ਨਿਸ਼ਾਨੀਆਂ ਭੀ ਇੱਥੇ ਸਾੰਭ ਕੇ ਰੱਖੀਆਂ ਹੋਈਆਂ ਹਨ। ਇੱਥੇ ਉਹ ਖੁਹ ਭੀ ਹੈੇ ਜਿਸ ਦੇ ਪਾਣੀ ਨਾਲ ਗੁਰੁ ਜੀ ਆਪਣੀ ਫਸਲ ਨੂੰ ਸਿੰਜਦੇ ਸਨ।ਯਾਤਰੀਆਂ ਦੀ ਸਹੂਲਤ ਲਈ ਇੱਥੇ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਗਈ ਹੈ। ਇਥੇ ਸੇਵਾਦਾਰ ਭੀ ਪੂਰੀ ਲਗਨ ਅਤੇ ਪਿਆਰ ਨਾਲ ਸੇਵਾ ਕਰਦੇ ਹਨ।ਇਸ ਕਮਪਲੈਕਸ ਦੇ ਅੰਦਰ ਵੜਦਿਆਂ ਹੀ ਮਨ ਨੂੰ ਬਹਤ ਸ਼ਾਂਤੀ ਮਿਲਦੀ ਹੈ।ਪਤਾ ਹੀ ਨਹੀਂ ਲੱਗਾ ਕਿ ਸ਼ਾਮ ਕਦੋਂ ਹੋ ਗਈ ਅਤੇ ਸਾਡੇ ਲਈ ਲਾਹੌਰ ਨੂੰ ਵਾਪਸ ਮੁੜਨ ਦਾ ਸਮਾਂ ਹੋ ਗਿਆ ਸੀ (ਚਲਦਾ)