Headlines

ਬਾਬਾ ਊਧੇ ਸਿੰਘ ਅੰਗੀਠਾ ਸਾਹਿਬ  ਮੁਖਲਿਆਣਾ  ਵਾਲਿਆਂ ਦੀ ਬਰਸੀ ਸ਼ਰਧਾਪੂਰਵਕ ਮਨਾਈ

ਬਰੈਂਪਟਨ ( ਮ  ਸ  ਧਾਲੀਵਾਲ  ) –  ਸੰਤ  ਬਾਬਾ ਊਧੇ ਸਿੰਘ  ਗੁਰਦੁਆਰਾ ਅੰਗੀਠਾ ਸਾਹਿਬ  ਮੁਖਲਿਆਣਾ ( ਹੁਸ਼ਿਆਰਪੁਰ  ) ਵਾਲਿਆਂ ਦੀ ਬਰਸੀ  , ਗੁਰਦੁਆਰਾ ਸਾਹਿਬ  ਗੁਰੂ ਨਾਨਕ ਸਿੱਖ ਸੈਂਟਰ ਕਾਲੇਡਿਨ ਰੋਡ ਬਰੈਂਪਟਨ   ਵਿਖੇ  , ਪਿੰਡ ਮੁਖਲਿਆਣਾ ਦੀ ਕਨੇਡਾ ਵਿੱਚ ਰਹਿੰਦੀ ਸਮੂੰਹ ਸੰਗਤ  ਵੱਲੋ  ਬਹੁਤ ਹੀ ਸ਼ਰਧਾਪੂਰਵਕ  ਮਨਾਈ ਗਈ ।  ਸ੍ਰੀ ਅਖੰਡ ਪਾਠ ਸਾਹਿਬ  ਜੀ ਦੇ ਭੋਗ ਪਾਏ ਜਾਣ ਸਮੇਂ ਗੁਰਦੁਆਰਾ ਸਾਹਿਬ  ਦੇ ਗ੍ਰੰਥੀ ਸਿੰਘਾਂ ਦੇ ਨਾਲ  ਭਾਈ ਸੁਖਵੰਤ ਸਿੰਘ ਪੰਨੂ , ਭਾਈ ਗੁਰਸ਼ੌਂਕ ਸਿੰਘ  ਢਿੱਲੋ ਸਾਬਕਾ ਹੈਡ ਗ੍ਰੰਥੀ ਗੁਰਦੁਆਰਾ ਛੇਹਰਟਾ ਸਾਹਿਬ ਅੰਮ੍ਰਿਤਸਰ  ਅਤੇ ਮਾਸਟਰ ਜਗਜੀਤ ਸਿੰਘ ਪੰਡੋਰੀ ਕਦ ਵਾਲਿਆ   ਨੇ ਭੋਗ  ਦੇ ਸ਼ਲੋਕ   ਰਸਭਿੰਨੀ ਅਵਾਜ  ਵਿੱਚ  ਗਾਇਨ ਕਰਦਿਆ  ਵਿਸੇਸ਼  ਹਾਜਰੀ ਲਗਵਾਈ   । ਇਲਾਕੇ ਦੀਆ  ਸੰਗਤਾਂ ਦਰਮਿਆਨ  ਪੰਜਾਬ  ਤੋੰ ਸੀਨੀਅਰ ਪੱਤਰਕਾਰ ਲਾਇਨ ਡਾ.  ਮੁਖਤਿਆਰ ਸਿੰਘ ਧਾਲੀਵਾਲ   ਵਿਸੇਸ਼ ਤੌਰ ਤੇ ਹਾਜ਼ਰ ਹੋਏ ਸਨ  ।   ਸ੍ਰੀ ਅਖੰਡ ਪਾਠ  ਜੀ  ਦੇ ਅੰਮ੍ਰਿਤਮਈ  ਬਾਣੀ ਦੇ ਭੋਗ  ਤੋਂ ਉਪਰੰਤ   ਗੁਰੂ ਜੀ ਦੇ ਲੰਗਰ ਅਤੁੱਟ ਵਰਤਾਏ  ਗਏ  !
ਮਾਸਟਰ ਜਗਜੀਤ ਸਿੰਘ  ,ਗੁਰੂਘਰ  ਦੇ ਗ੍ਰੰਥੀ ਸਿੰਘ, ਭਾਈ  ਸੁਖਵੰਤ ਸਿੰਘ  ਪੰਨੂ ਅਤੇ  ਭਾਈ ਗੁਰਸ਼ੌਂਕ ਸਿੰਘ  ਢਿੱਲੋ  ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾ ਰਹੇ ਹਨ  ।