Headlines

ਵਿੰਨੀਪੈਗ ਵਿਚ ਵਿਸਾਖੀ ਮੇਲਾ ਧੂਮਧਾਮ ਨਾਲ ਮਨਾਇਆ

ਵਿੰਨੀਪੈਗ ( ਸ਼ਰਮਾ)- ਪੰਜਾਬ ਫਾਊਂਡੇਸ਼ਨ ਆਫ ਮੈਨੀਟੋਬਾ ਵਲੋਂ ਪੰਜਾਬ ਕਲਚਰ ਸੈਂਟਰ ਵਿਖੇ ਵਿਸਾਖੀ ਦਾ ਮੇਲਾ ਧੂਮਧਾਮ ਨਾਲ ਮਨਾਇਆ ਗਿਆ।

ਇਸ ਮੌਕੇ ਸਕੂਲੀ ਵਿਦਿਆਰਥੀਆਂ ਵਲੋਂ ਗਿੱਧੇ ਤੇ ਭੰਗੜੇ ਦੀ ਸ਼ਾਨਦਾਰ ਪੇਸ਼ਕਾਰੀ ਵਿਸਾਖੀ ਮੇਲੇ ਦਾ ਮੁੱਖ ਆਕਰਸ਼ਨ ਰਹੀ। ਵਿਸ਼ੇਸ਼ ਮਹਿਮਾਨਾਂ ਵਿਚ ਸਪੋਰਟਸ ਐਂਡ ਕਲਚਰ ਮਨਿਸਟਰ ਗਲੈਨ ਸਿਮਰਡ, ਐਮ ਐਲ ਏ ਮਿੰਟੂ ਸੰਧੂ, ਐਮ ਐਲ ਏ ਦਿਲਜੀਤ ਬਰਾੜ, ਐਮ ਐਲ ਏ ਜੇ ਡੀ ਦੇਵਗਨ, ਪੀ ਸੀ ਲੀਡਰ ਵੇਨੀ, ਓਬੀ ਖਾਨ, ਐਮ ਪੀ ਟੈਰੀ ਡੂਗਿਡ, ਐਮ ਪੀ ਕੇਵਿਨ ਲੈਮਰੂ, ਕੌਂਸਲਰ ਦੇਵੀ ਸ਼ਰਮਾ, ਜੈਨਿਸ ਲਿਊਕਸ, ਮਾਰਕਸ ਚੈਂਬਰ ਸ਼ਾਮਿਲ ਸਨ। ਲੋਕਾਂ ਨੇ ਵਿਸਾਖੀ ਮੇਲੇ ਦੌਰਾਨ ਸਭਿਆਚਾਰਕ ਵੰਨਗੀਆਂ ਤੇ ਖਾਣ ਪੀਣ ਦੇ ਸਟਾਲਾਂ ਦਾ ਖੂਬ ਆਨੰਦ ਮਾਣਿਆ।