Headlines

ਮੈਨੀਟੋਬਾ ਦੇ ਪ੍ਰੀਮੀਅਰ ਵਲੋਂ ਵਿਸਾਖੀ ਦੀਆਂ ਵਧਾਈਆਂ

ਮੋਲਾਰਡ ਤੋਂ ਪਾਈਪਲਾਈਨ ਰੂਟ 90 ਤੱਕ ਸੜਕ ਬਣਾਉਣ ਦਾ ਐਲਾਨ-
ਵਿੰਨੀਪੈਗ ( ਸ਼ਰਮਾ)- ਵਿਸਾਖੀ ਦੇ ਦਿਹਾੜੇ ਤੇ ਮੈਨੀਟੋਬਾ ਦੇ ਪ੍ਰੀਮੀਅਰ ਵੈਬ ਕੈਨਿਊ ਨੇ ਗੁਰਦੁਆਰਾ ਸਿੱਖ ਸੁਸਾਇਟੀ ਆਫ ਮੈਨੀਟੋਬਾ ਵਿਖੇ ਮੱਥਾ ਟੇਕਿਆ ਤੇ ਸਮੂਹ ਸਿੱਖ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਪ੍ਰੀਮੀਅਰ ਨੇ ਇਸ ਸਾਲ ਵਿੱਚ ਮੋਲਾਰਡ ਰੋਡ (Mollard Road)  ਨੂੰ ਪਾਈਪਲਾਈਨ ਰੂਟ 90 ਤੱਕ ਪੱਕਾ ਬਣਾਉਣ ਦਾ ਐਲਾਨ ਕੀਤਾ। ਉਹਨਾਂ ਦੱਸਿਆ ਕਿ  ਸੂਬੇ ਵਲੋਂ  ਇਸ ਸੜਕ ਪ੍ਰੋਜੈਕਟ ਵਿੱਚ 6 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾਵੇਗਾ।
ਇਸ ਮੌਕੇ ਪ੍ਰੀਮੀਅਰ ਵੈਬ ਕੈਨਿਊ ਦੇ ਨਾਲ ਕਈ ਵਿਧਾਇਕਾ ਅਤੇ ਸਿਟੀ ਕੌੰਸਲਰ ਵੀ ਹਾਜ਼ਰ ਸਨ। ਉਹਨਾਂ ਗੁਰੂ ਘਰ ਦੇ ਲੰਗਰ ਵਿਚ ਸੇਵਾ ਵੀ ਕੀਤੀ।