Headlines

ਖਾਲਸਾ ਕਰੈਡਿਟ ਯੂਨੀਅਨ ਦੇ ਡਾਇਰੈਕਟਰਾਂ ਦੀ ਚੋਣ-ਸਰਬ ਸਾਂਝੀ ‘ਟਾਈਮ ਫਾਰ ਚੇਂਜ’ ਵਾਲੀ ਸਲੇਟ ਨੂੰ ਜ਼ਬਰਦਸਤ ਹੁੰਗਾਰਾ

ਵੈਨਕੂਵਰ ( ਡਾ ਗੁਰਵਿੰਦਰ ਸਿੰਘ)-ਖਾਲਸਾ ਕਰੈਡਿਟ ਯੂਨੀਅਨ ਦੀਆਂ ਚਾਰ ਡਾਇਰੈਕਟਰਾਂ ਦੇ ਅਹੁਦਿਆਂ ਲਈ ਚੋਣਾਂ 28 ਅਪ੍ਰੈਲ ਨੂੰ ਹੋਣੀਆਂ ਹਨ। 4 ਅਹੁਦੇਦਾਰਾਂ ਵਜੋਂ ਚੋਣਾਂ ਵਿੱਚ ਪੰਥਕ ਸਰਬ ਸਾਂਝੀ ਸਲੇਟ ‘ਟਾਈਮ ਫਾਰ ਚੇਂਜ’ ਦੇ ਉਮੀਦਵਾਰ ਮੈਦਾਨ ਵਿੱਚ ਹਨ। ਕੈਨੇਡਾ ਵਿੱਚ ਸਿੱਖ ਕੌਮ ਦੀ ਬੈਕਿੰਗ ਖੇਤਰ ਵਿੱਚ ਨੁਮਾਂਇੰਦਗੀ ਕਰ ਰਹੀ ਬੈਂਕ ਖਾਲਸਾ ਕਰੈਡਿਟ ਯੂਨੀਅਨ ਇਸ ਸਮੇਂ ਬੀ.ਸੀ ਦੇ ਵੱਡੇ ਵੱਡੇ ਸ਼ਹਿਰਾਂ ਵਿੱਚ ਆਪਣਾ ਬਿਜ਼ਨਸ ਕਰ ਰਹੀ ਹੈ। ਇਸ ਸਾਲ ਉਸ ਦੇ ਮਿਆਦ ਪੂਰੀ ਕਰ ਚੁੱਕੇ ਡਾਇਰੈਕਟਰਾਂ ਦੀ ਜਗ੍ਹਾ, ਨਵੇਂ ਡਾਇਰੈਕਟਰਾਂ ਦੀ ਚੋਣ ਕਰਨ ਦੀ ਪ੍ਰਕ੍ਰਿਆ ਅਰੰਭ ਹੋ ਚੁੱਕੀ ਹੈ।
ਖਾਲਸਾ ਕਰੈਡਿਟ ਯੂਨੀਅਨ ਦੇ ਮੈਂਬਰ ਮਹਿਸੂਸ ਕਰਦੇ ਹਨ ਕਿ ਹੁਣ ਸਮਾਂ ਆ ਗਿਆ ਹੈ ਕਿ ਬਦਲਾਅ ਲਿਆਂਦਾ ਜਾਵੇ। ਅਜਿਹਾ ਬਦਲਾਅ ਲਿਆਉਣ ਦੇ ਹੱਕ ਵਿੱਚ ਖੜੇ ਉਮੀਦਵਾਰਾਂ ਨੂੰ ਮੈਂਬਰਾਂ ਵੱਲੋਂ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਵੋਟਰਾਂ ਨੇ ਇਹਨਾਂ ਨੂੰ ਜੋਰਦਾਰ ਸਮਰਥਨ ਦਿੱਤਾ ਹੈ।ਇੱਥੇ ਪੱਖਪਾਤੀ ਗੱਲ ਇਹ ਹੈ ਕਿ ਖਾਲਸਾ ਕਰੈਡਿਟ ਯੂਨੀਅਨ ‘ਤੇ ਪਰਿਵਾਰਵਾਦ ਤੇ ਧੜੇ ਦਾ ਕਾਬਜ਼ ਹੋਣਾ ਅਤੇ ‘ਨੌਮੀਨੇਸ਼ਨ ਕਮੇਟੀ ਵੱਲੋਂ ਕਾਬਜ਼ ਧੜੇ ਦੀ ਹੀ ਇੱਕ ਧਿਰ ਦੇ ਹੀ ਉਮੀਦਵਾਰਾਂ ਲਈ ਸਮਰਥਨ ਦੇਣਾ ਮੰਦਭਾਗੀਆਂ ਕਾਰਵਾਈਆਂ ਹਨ, ਜਿਨਾਂ ਨੂੰ ਖਤਮ ਕਰਨਾ ਅਤੇ ਸਭ ਨੂੰ ਬਰਾਬਰੀ ਦੇਣ ਲਈ ਅੱਗੇ ਆਉਣ ਤੇ ਚੋਣਾਂ ਜਿਤਾਉਣ ਲਈ ਪੁਰਜ਼ੋਰ ਬੇਨਤੀ ਹੈ। ਇਸ ਸਬੰਧੀ ਸਨਿਮਰ ਅਪੀਲ ਹੈ ਕਿ ਹੇਠਾਂ ਲਿਖੇ ਚਾਰ ਉਮੀਦਵਾਰਾਂ ਨੂੰ ਡਾਇਰੈਕਟਰ ਵਜੋਂ ਚੁਣ ਕੇ ਨਵੀਂ ਮੈਨੇਜਮੈਂਟ ਵਿੱਚ ਸ਼ਾਮਲ ਕੀਤਾ ਜਾਵੇ। ਇਨਾਂ ਉਮੀਦਵਾਰਾਂ ਦਾ ਵਿਚਾਰ ਹੈ ਕਿ ਖਾਲਸਾ ਕਰੈਡਿਟ ਯੂਨੀਅਨ ਨੂੰ ਇੱਕ ਬਿਲੀਅਨ ਤੋਂ ਵੱਧ  ਦੇ ਵਪਾਰਕ ਅਦਾਰੇ ਦੇ ਟੀਚੇ ਪਹੁੰਚਾਇਆ ਜਾਵੇ ਤੇ ਨਵੇਂ ਇੰਮੀਗਰਾਂਟਸ ਅਤੇ ਵਿਦਿਆਰਥੀਆਂ ਨੂੰ ਖਾਲਸਾ ਕਰੈਡਿਟ ਯੂਨੀਅਨ ਰਾਹੀਂ ਵਿਤੀ ਲੈਣ ਦੇਣ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ। ਪੜ੍ਹੇ ਲਿਖੇ ਅਤੇ ਸੂਝਵਾਨ ਮੈਂਬਰਾਂ ਦਾ ਵਿਚਾਰ ਹੈ ਇਸ ਬੈਂਕ ਨੂੰ ਹੋਰ ਵੀ ਬੁਲੰਦੀਆਂ ‘ਤੇ ਲਿਜਾਣ ਲਈ ਅਤੇ ਸਚੁੱਜੇ ਢੰਗ ਨਾਲ ਚਲਾਉਂਣ ਲਈ ਸੁਧਾਰਾਂ ਦੀ ਲੋੜ ਹੈ, ਜਿਹਨਾਂ ਲਈ ਹੇਠ ਲਿਖਤ ਟੀਚੇ ਮਿਥੇ ਗਏ ਹਨ :

(ਓ) ਖਾਲਸਾ ਕਰੈਡਿਟ ਯੂਨੀਅਨ ਦੇ ਬਾਨੀ ਮੈਂਬਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਉਹਨਾਂ ਦਾ ਇਤਿਹਾਸ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ। (ਅ) ਬਜ਼ੁਰਗਾਂ ਅਤੇ ਵਿਦਿਆਰਥੀਆਂ ਲਈ ਹੋਰ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। (ੲ) ਖਾਲਸਾ ਕਰੈਡਿਟ ਯੂਨੀਅਨ ਨੂੰ ਇਕ ਬਿਲੀਅਨ ਡਾਲਰ ਤੋਂ ਵਧ ਤਕ ਲਿਜਾਣ ਦਾ ਟੀਚਾ ਪੂਰਾ ਕੀਤਾ ਜਾਵੇਗਾ। (ਸ) ਖਾਲਸਾ ਕਰੈਡਿਟ ਯੂਨੀਅਨ ਦੀ ਧਾਰਮਿਕ, ਪੰਜਾਬੀ ਵਿਦਿਆ ਅਤੇ ਖੇਡਾਂ ਵਿਚ ਹੋਰ ਸਮੂਲੀਅਤ ਲਈ ਵਚਨਵੱਧਤਾ ਬਣਾਈ ਜਾਵੇਗੀ। (ਹ) ਬੋਰਡ ਦੇ ਅਹਿਮ ਫੇਸਲੈ AGM ਵਿੱਚ ਮੈਂਬਰਾਂ ਦੀ ਹਾਜ਼ਰੀ ਲਏ ਜਾਣਗੇ। (ਕ) ਕਾਰੋਬਾਰੀਆਂ ਨੂੰ ਉਤਸ਼ਾਹਿਤ ਕਰਕੇ ਖਾਲਸਾ ਕਰੈਡਿਟ ਯੂਨੀਅਨ ਨਾਲ ਜੋੜਿਆ ਜਾਵੇਗਾ।( ਖ) ਖਾਲਸਾ ਕਰੈਡਿਟ ਯੂਨੀਅਨ ਨੂੰ ਮੈਬਰਾਂ ਦੀ ਅਮਾਨਤ ਬਣਾਇਆ ਜਾਵੇਗਾ। (ਗ) ਖਾਲਸਾ ਕਰੈਡਿਟ ਯੂਨੀਅਨ ਵਿੱਚ ਵੱਧ ਤੋਂ ਵੱਧ ਨਵੀਂ ਮੈਂਬਰਸ਼ਿਪ ਦੀ ਵਚਨਵੱਧਤਾ ਹੋਵੇਗੀ।
ਘ) ਖਾਲਸਾ ਕਰੈਡਿਟ ਯੂਨੀਅਨ ਦੇ ਸਾਰੇ ਕਰਮਚਾਰੀਆਂ ਨੂੰ ਕੰਮ ਦੀ ਸਪੈਸ਼ਲ ਟ੍ਰੇਨਿੰਗ ਦਿਤੀ ਜਾਵੇਗੀ। ਙ)ਖਾਲਸਾ ਕਰੈਡਿਟ ਯੂਨੀਅਨ ਦੇ ਸਾਰੇ ਮੈਂਬਰਾਂ ਲਈ on line Banking update ਕੀਤੀ ਜਾਵੇਗੀ। ਉਪਰਲੇ ਉਦੇਸ਼ਾਂ ਦੀ ਪੂਰਤੀ ਲਈ ਬੇਨਤੀਕਰਤਾ ਚਾਰ ਉਮੀਦਵਾਰ :
1 ਬੀਬੀ ਮਹਿੰਦਰ ਕੌਰ ਗਿਲ
2 ਭਾਈ ਮਨਜੀਤ ਸਿੰਘ ਮਿਨਹਾਸ
3 ਭਾਈ ਮਨਮੋਹਨ ਸਿੰਘ ਸਮਰਾ
4 ਭਾਈ ਸਤਵੰਤ ਸਿੰਘ ਸੰਧੂ
ਬੇਨਤੀ ਹੈ ਕਿ ਵੋਟਿੰਗ ਮਿਤੀ 28 ਅਪੈ੍ਰਲ 2024 ਨੂੰ ਉਹਨਾਂ ਸਾਰੇ ਹੀ ਸ਼ਹਿਰਾਂ ਵਿਚ, ਜਿਥੇ ਖਾਲਸਾ ਕ੍ਰੇਡਿਟ ਯੂਨੀਅਨ ਦੀ ਬ੍ਰਾਂਚ ਹੋਵੇ, ਸਵੇਰੇ 10 ਵਜੇ ਤੋ ਸਾਮ 5 ਵਜੇ ਤਕ ਪਾਈਆਂ ਜਾਣੀਆਂ ਹਨ। ਹਰ ਇਕ ਮੈਂਬਰ ਨੂੰ ਚਾਰੇ ਹੀ ਉਮੀਦਵਾਰਾਂ ਨੂੰ ਵੋਟ ਪਾਉਣੀ ਜ਼ਰੂਰੀ ਹੈ, ਨਹੀਂ ਤਾਂ ਵੋਟ ਰੱਦ ਹੋਵੇਗੀ। ਖਾਲਸਾ ਕ੍ਰੇਡਿਟ ਯੂਨੀਅਨ ਦੇ ਸਾਰੇ ਮੈਬਰਾਂ ਨੂੰ ਜਿਹਨਾਂ ਦੇ ਇਸ ਬੈਂਕ ਵਿਚ ਖਾਤੇ ਹਨ, ਨੂੰ ਅਪੀਲ ਕੀਤੀ ਜਾਦੀ ਹੈ ਕਿ ਓਪਰੋਕਤ ਉਮੀਦਵਾਰਾਂ ਨੂੰ ਅਪਣਾ ਕੀਮਤੀ ਵੋਟ ਪਾ ਕੇ ਕਾਮਯਾਬ ਕਰੋ। ਵੋਟ ਦਾ ਹੱਕ ਸਾਡੇ ਬਜ਼ੁਰਗਾਂ ਨੇ ਲੰਮੀ ਘਾਲਣਾ ਤੋਂ ਬਾਅਦ ਹਾਸਿਲ ਕੀਤਾ ਹੈ। ਆਪਣੀ ਕੀਮਤੀ ਵੋਟ ਨੂੰ ਅਜਾਈਂ ਨਾ ਗਵਾਉਣਾ ਅਤੇ ਇਸ ਦੀ ਵਰਤੋਂ ਜ਼ਰੂਰ ਕਰਨੀ, ਤਾਂ ਕਿ ਪੰਥਕ ਸੰਸਥਾ ਕੌਮ ਦੀ ਹੱਥ ‘ਚ ਆਵੇ ਅਤੇ ਧੜਿਆਂ ਤੋਂ ਮੁਕਤ ਹੋਵੇ।