Headlines

ਪਵਿੱਤਰ ਗੰਗਾਸਾਗਰ ਦੇ ਦਰਸ਼ਨ 30 ਅਪ੍ਰੈਲ ਨੂੰ ਦਸਮੇਸ਼ ਅਕੈਡਮੀ ਸਰੀ ਵਿਖੇ ਕਰਵਾਏ ਜਾਣਗੇ

ਸਰੀ- ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਪ੍ਰਾਪਤ ਨਵਾਬ ਰਾਏ ਕੱਲਾ ਦੇ ਵੰਸਜ਼ ਰਾਏ ਅਜ਼ੀਜ਼ ਉਲਾ ਖਾਨ ਗੁਰੂ ਜੀ ਦੀ ਪਵਿਤਰ ਨਿਸ਼ਾਨੀ ਗੰਗਾਸਾਗਰ ਦੇ ਦਰਸ਼ਨ ਦਸਮੇਸ਼ ਅਕੈਡਮੀ , ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਵਿਖੇ ਅਕੈਡਮੀ ਦੇ ਬੱਚਿਆਂ ਨੂੰ ਕਰਵਾਉਣਗੇ। ਅਕੈਡਮੀ ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਕੈਡਮੀ ਦੇ ਵਿਦਿਆਰਥੀ ਗੰਗਾਸਾਗਰ ਦੇ ਦਰਸ਼ਨ 30 ਅਪ੍ਰੈਲ ਦਿਨ ਮੰਗਲਵਾਰ ਨੂੰ ਸਵੇਰੇ 9 ਵਜੇ ਕਰਵਾਏ ਜਾਣਗੇ।