Headlines

ਬੀ ਸੀ ਵਿਚ ਸੈਕੰਡਰੀ ਸੂਇਟ ਪ੍ਰੋਗਰਾਮ ਦੀ ਸ਼ੁਰੂਆਤ

ਮਕਾਨ ਮਾਲਕਾਂ ਲਈ 40 ਹਜ਼ਾਰ ਡਾਲਰ ਤੱਕ ਮੁਆਫੀਯੋਗ ਕਰਜੇ ਦੀ ਵਿਵਸਥਾ-
ਵਿਕਟੋਰੀਆ – ਬੀ.ਸੀ. ਵਿੱਚ ਲੋਕਾਂ ਲਈ ਕਿਰਾਏ ਦੇ ਵਧੇਰੇ ਕਿਫ਼ਾਇਤੀ ਘਰ ਉਪਲਬਧ ਹੋਣ ਵਾਲੇ ਹਨ ਕਿਉਂਕਿ ਸੂਬੇ ਨੇ ਨਵੇਂ ‘ਸੈਕੰਡਰੀ ਸੂਈਟ
ਇਨਸੈਂਟਿਵ ਪ੍ਰੋਗਰਾਮ’ (Secondary Suite Incentive Program) ਦਾ ਤਿੰਨ ਸਾਲਾਂ ਦਾ ਪਾਇਲਟ ਸ਼ੁਰੂ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਪ੍ਰੀਮੀਅਰ ਡੇਵਿਡ ਈਬੀ ਨੇ ਇਕ ਬਿਆਨ ਰਾਹੀ ਕਿਹਾ ਹੈ ਕਿ “ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਅਜਿਹੇ ਘਰਾਂ ਦੀ ਤੁਰੰਤ ਲੋੜ ਹੈ ਜੋ ਉਨ੍ਹਾਂ ਲਈ ਅਸਲ ਵਿੱਚ ਕਿਫ਼ਾਇਤੀ ਹੋਣ, ਅਤੇ ਬਹੁਤ ਸਾਰੇ ਮਕਾਨ ਮਾਲਕ ਹਾਊਸਿੰਗ ਸੰਕਟ ਦੇ ਹੱਲ ਦਾ ਹਿੱਸਾ ਬਣਨਾ ਚਾਹੁੰਦੇ ਹਨ। “ਇਹ ਨਵਾਂ ਇਨਸੈਂਟਿਵ ਪ੍ਰੋਗਰਾਮ ਮਕਾਨ ਮਾਲਕਾਂ
ਲਈ ਆਪਣੇ ਘਰ ਵਿੱਚ ਇੱਕ ਕਿਰਾਏ ਦਾ ਸੂਈਟ ਬਣਾਉਣਾ ਸੰਭਵ ਬਣਾਉਂਦਾ ਹੈ, ਜਿਸ ਨਾਲ ਕਿਰਾਏ ਦੇ ਹਜ਼ਾਰਾਂ ਹੋਰ ਕਿਫ਼ਾਇਤੀ ਘਰ ਉਪਲਬਧ ਹੋ ਜਾਣਗੇ। ਇਹ ਮਕਾਨ ਮਾਲਕਾਂ ਲਈ ਬਹੁਤ ਵਧੀਆ ਹੈ, ਕਿਰਾਏ ‘ਤੇ ਘਰ ਲੈਣ ਵਾਲਿਆਂ ਲਈ ਬਹੁਤ ਵਧੀਆ ਹੈ ਅਤੇ ਸੂਬੇ ਭਰ ਦੇ ਭਾਈਚਾਰਿਆਂ ਲਈ ਬਹੁਤ ਵਧੀਆ ਹੈ।“
ਵੀਰਵਾਰ, 2 ਮਈ, 2024 ਤੋਂ, ਬੀ.ਸੀ. ਦੀਆਂ ਜ਼ਿਆਦਾਤਰ ਮਿਊਂਨਿਸਿਪੈਲਿਟਿਆਂ ਅਤੇ ਰੀਜਨਲ ਡਿਸਟ੍ਰਿਕਟਾਂ ਵਿੱਚ ਮਕਾਨ ਮਾਲਕ ਬੀ ਸੀ
ਹਾਊਸਿੰਗ ਦੀ ਸੈਕੰਡਰੀ ਸੂਈਟ ਵੈਬਸਾਈਟ ਰਾਹੀਂ ਪ੍ਰੋਗਰਾਮ ਲਈ ਅਰਜ਼ੀ ਦੇ ਸਕਦੇ ਹਨ।
ਪ੍ਰੋਗਰਾਮ ਸਫਲ ਬਿਨੈਕਾਰਾਂ ਨੂੰ ਉਹਨਾਂ ਦੀ ਨਿੱਜੀ ਪ੍ਰੌਪਰਟੀ ‘ਤੇ ਸੈਕੰਡਰੀ ਸੂਈਟ ਜਾਂ ਸਹਾਇਕ ਨਿਵਾਸ ਯੂਨਿਟ (ਗਾਰਡਨ ਸੂਈਟ, ਲੇਨਵੇਅ
ਹਾਊਸ, ਕੈਰੇਜ ਹੋਮ, ਆਦਿ) ਨੂੰ ਜੋੜਨ ਲਈ ਮੁਰੰਮਤ ਦੀ ਕੁੱਲ ਲਾਗਤ ਦੇ 50% ਤੱਕ, ਵੱਧ ਤੋਂ ਵੱਧ $40,000 ਤੱਕ ਦੇ ਮੁਆਫੀਯੋਗ ਲੋਨ ਦੀ
ਪੇਸ਼ਕਸ਼ ਕਰੇਗਾ।
ਹਰ ਸਾਲ ਲਗਭਗ 1,000 ਮਕਾਨ ਮਾਲਕਾਂ ਨੂੰ ਮੁਆਫੀਯੋਗ ਲੋਨ ਪ੍ਰਾਪਤ ਹੋਣਗੇ, ਜੋ ਕਿ ਮਾਰਕਿਟ ਤੋਂ ਘੱਟ ਦਰਾਂ ‘ਤੇ 3,000 ਕਿਰਾਏ ਦੇ ਨਵੇਂ
ਯੂਨਿਟ ਉਪਲਬਧ ਕਰਵਾਉਣਗੇ। 2024-25 ਲਈ ਬੈਚਲਰ, ਦੋ-ਬੈਡਰੂਮ ਅਤੇ ਤਿੰਨ-ਬੈਡਰੂਮ-ਪਲੱਸ ਯੂਨਿਟਾਂ ਲਈ ਇਹ ਦਰਾਂ ਨਿਰਧਾਰਤ
ਕੀਤੀਆਂ ਗਈਆਂ ਹਨ।

ਯੋਗਤਾ ਲਈ, ਮਕਾਨ ਮਾਲਕਾਂ ਨੂੰ ਇਹ ਸਭ ਕਰਨਾ ਵੀ ਲਾਜ਼ਮੀ ਹੈ:

 ਆਪਣੀ ਸਥਾਨਕ ਸਰਕਾਰ ਤੋਂ ਬਿਲਡਿੰਗ ਅਤੇ ਔਕਿਉਪੈਂਸੀ ਪਰਮਿਟ ਪ੍ਰਾਪਤ ਕਰਨਾ;
 $209,420 ਤੋਂ ਘੱਟ ਦੇ ਟਾਈਟਲ ‘ਤੇ ਮਕਾਨ ਮਾਲਕਾਂ ਦੀ ਸੰਯੁਕਤ ਕੁੱਲ ਸਲਾਨਾ ਆਮਦਨ ਹੋਣਾ; ਅਤੇ
 ਆਪਣੀ ਪ੍ਰੌਪਰਟੀ ‘ਤੇ ਹੋਮਓਨਰ ਗ੍ਰਾਂਟ ਦੀ ਸੀਮਾ (2024 ਵਿੱਚ $2.15 ਮਿਲੀਅਨ) ਬੀ ਸੀ ਅਸੈਸਮੈਂਟ ਮੁੱਲ ਤੋਂ ਘੱਟ ਹੋਣਾ।
ਮਕਾਨ ਮਾਲਕ ਜੋ ਇਹ ਜਾਣਨਾ ਚਾਹੁੰਦੇ ਹਨ ਕਿ ਕੀ ਉਹ ਪ੍ਰੋਗਰਾਮ ਲਈ ਯੋਗ ਹਨ, ਉਹ ਬੀ ਸੀ ਹਾਊਸਿੰਗ ਦੀ ਵੈਬਸਾਈਟ ਦੇਖ ਸਕਦੇ ਹਨ।

ਸੈਕੰਡਰੀ ਸੂਈਟ ਇਨਸੈਂਟਿਵ ਪ੍ਰੋਗਰਾਮ ਲਈ ਇੱਕ ਫੌਰੀ ਫੈਕਟ ਸ਼ੀਟ ਦੇਖਣ ਲਈ, ਇੱਥੇ ਜਾਓ:
https://www.bchousing.org/sites/default/files/media/documents/BCH-Secondary-Suite-
factsheet-English-April-2024.pdf