Headlines

ਪੰਜਾਬ ਭਵਨ ਸਰੀ ਵਿਖੇ ਲਘੂ ਫਿਲਮ ”ਵਿਸਲ” ਦੀ ਸਕਰੀਨਿੰਗ

ਸਰੀ ( ਦੇ ਪ੍ਰ ਬਿ)- ਬੀਤੇ ਦਿਨ ਪੰਜਾਬ ਭਵਨ ਸਰੀ ਵਿਖੇ ਉਘੀ ਰੇਡੀਓ ਹੋਸਟ ਨਵਜੋਤ ਢਿੱਲੋਂ ਦੁਆਰਾ ਲਿਖੀ ਤੇ ਨਵਰਾਜ ਰਾਜਾ ਦੁਆਰਾ ਨਿਰਦੇਸ਼ਿਤ ਲਘੂ ਫਿਲਮ ”ਵਿਸਲ” ਵਿਖਾਈ ਗਈ। ਇਸ 9 ਮਿੰਟ ਦੀ ਲਘੂ ਫਿਲਮ ਵਿਚ ਮਰਦ ਪ੍ਰਧਾਨ ਸਮਾਜ ਵਿਚ ਔਰਤ ਦੀ ਆਜ਼ਾਦੀ ਉਪਰ ਲਗਾਈਆਂ ਪਾਬੰਦੀਆਂ ਤੇ ਔਰਤ ਮਨ ਦੀ ਅੰਬਰੀਂ ਉਡਾਣ ਭਰਨ ਦੀ ਲੋਚਾ ਵਿਚਾਲੇ ਇਕ ਕਸਮਕਸ਼ ਦੌਰਾਨ ਕਈ ਸਵਾਲਾਂ ਨੂੰ ਉਠਾਉਣ ਦਾ ਯਤਨ ਕੀਤਾ ਗਿਆ । ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਲਘੂ ਫਿਲਮ ਦੀ ਬਾਕਮਾਲ ਪੇਸ਼ਕਾਰੀ ਦੀ ਸ਼ਲਾਘਾ ਕਰਦਿਆਂ ਸਮਾਜ ਦਾ ਔਰਤ ਪ੍ਰਤੀ ਨਜ਼ਰੀਆ ਬਦਲਣ ਅਤੇ ਸਮਾਜਿਕ ਜਾਗਰਤੀ  ਪੈਦਾ ਕਰਨ ਨੂੰ ਸਮੇਂ ਦੀ ਮੰਗ ਦੱਸਿਆ। ਮੁੱਖ ਬੁਲਾਰਿਆਂ ਵਿਚ ਡਾ ਸਾਧੂ ਸਿੰਘ, ਡਾ ਸਾਧੂ ਬਿਨਿੰਗ, ਉਘੇ ਕਵੀ ਜਸਵੰਤ ਜ਼ਫਰ, ਰੇਡੀਓ ਹੋਸਟ ਗੁਰਬਾਜ਼ ਬਰਾੜ, ਪ੍ਰਭਜੋਤ ਕਾਹਲੋਂ, ਹਰਪ੍ਰੀਤ ਸਿੰਘ ਤੇ ਕਈ ਹੋਰ ਸ਼ਾਮਿਲ ਸਨ,ਜਿਹਨਾਂ ਨੇ ਲੇਖਕਾ ਤੇ ਵਿਸਲ ਟੀਮ ਦੀ ਭਰਪੂਰ ਸ਼ਲਾਘਾ ਕੀਤੀ।

ਇਸ ਮੌਕੇ ਪੰਜਾਬ ਭਵਨ ਦੇ ਸੰਸਥਾਪਕ ਸੁੱਖੀ ਬਾਠ ਨੇ  ਫਿਲਮ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਵੀ ਅਜਿਹੇ ਸਾਰਥਿਕ ਉਪਰਾਲਿਆਂ ਦੀ ਆਸ ਪ੍ਰਗਟ ਕੀਤੀ।