Headlines

ਗੁਰਮੇਲ ਸਿੰਘ ਸਿੱਧੂ ਨਮਿਤ ਪਾਠ ਦੇ ਭੋਗ ਤੇ ਸ਼ਰਧਾਂਜਲੀ ਸਮਾਗਮ

ਐਬਸਫੋਰਡ ( ਦੇ ਪ੍ਰ ਬਿ)- ਇਥੋਂ ਦੇ ਉਘੇ ਰੀਐਲਟਰ ਸ ਕਰਮਜੀਤ ਸਿੰਘ ਸਿੱਧੂ ਦੇ ਪਿਤਾ ਸ ਗੁਰਮੇਲ ਸਿੰਘ ਸਿੱਧੂ ( 80) ਜੋ ਬੀਤੇ ਦਿਨੀਂ ਸਵਰਗ ਸਿਧਾਰ ਗਏ ਸਨ, ਦਾ ਅੰਤਿਮ ਸੰਸਕਾਰ ਫਰੇਜ਼ਰ ਰਿਵਰ ਫਿਊਨਰਲ ਹੋਮ ਐਬਸਫੋਰਡ ਵਿਖੇ ਧਾਰਮਿਕ ਰਵਾਇਤਾਂ ਮੁਤਾਬਿਕ ਕੀਤਾ ਗਿਆ। ਇਸ ਉਪਰੰਤ ਮ੍ਰਿਤਕ ਨਮਿਤ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਵਿਖੇ ਬਾਦ ਦੁਪਹਿਰ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਦੋਸਤ-ਮਿੱਤਰ, ਰਿਸ਼ਤੇਦਾਰ ਤੇ ਭਾਈਚਾਰੇ ਦੇ ਲੋਕ ਹਾਜ਼ਰ ਸਨ।ਰਾਗੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ। ਆਈ ਸੰਗਤ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਵਿੰਨੀਪੈਗ ਤੋਂ ਉਘੇ ਰੀਐਲਟਰ ਅਮਰਜੀਤ ਪੰਛੀ , ਟੋਨੀ ਪੰਛੀ, ਐਡਮਿੰਟਨ ਤੋਂ ਪ੍ਰਿੰਸ ਮਹਿਤਾ ਤੇ ਸਰੀ ਦੇ ਸਾਬਕਾ ਕੌਂਸਲਰ ਟੌਮ ਗਿੱਲ ਨੇ ਸਿੱਧੂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਸ ਕਰਮਜੀਤ ਸਿੰਘ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਲਈ ਆਈ ਸੰਗਤ ਦਾ ਧੰਨਵਾਦ ਕੀਤਾ।