Headlines

ਲੁਧਿਆਣਾ ਤੋਂ ਬੈਂਸ ਭਰਾ ਹੋਏ ਕਾਂਗਰਸ ਵਿੱਚ ਸ਼ਾਮਲ

ਰਾਹੁਲ ਗਾਂਧੀ ਨੇ ਕਰਵਾਇਆ ਪਾਰਟੀ ਵਿੱਚ ਸ਼ਾਮਲ

ਲੁਧਿਆਣਾ, 12 ਮਈ

ਲੁਧਿਆਣਾ ਤੋਂ ਸਾਬਕਾ ਵਿਧਾਇਕ ਬੈਂਸ ਭਰਾਵਾਂ ਨੇ ਕਾਂਗਰਸ ਦਾ ਹੱਥ ਫੜ੍ਹ ਲਿਆ ਹੈ। ਸਾਬਕਾ ਵਿਧਾਇਕ ਬਲਵਿੰਦਰ ਸਿੰਘ ਬੈਂਸ ਅਤੇ ਸਿਮਰਜੀਤ ਸਿੰਘ ਬੈਂਸ ਨੂੰ ਅੱਜ ਨਵੀਂ ਦਿੱਲੀ ਵਿਖੇ ਪੰਜਾਬ ਇੰਚਾਰਜ ਦੇਵੇਂਦਰ ਯਾਦਵ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਪਾਰਟੀ ਵਿੱਚ ਸ਼ਾਮਲ ਕੀਤਾ।