Headlines

ਬੀ.ਸੀ. ਲਾਟਰੀ ਕਾਰਪੋਰੇਸ਼ਨ ਵੱਲੋਂ ਰਿਚਮੰਡ ਕਮਿਊਨਿਟੀ ਸਰਵਿਸਿਜ਼ ਸੋਸਾਇਟੀ ਦਾ ਸਨਮਾਨ

ਸਰੀ, 18 ਮਈ (ਹਰਦਮ ਮਾਨ)-ਏਸ਼ੀਅਨ ਹੈਰੀਟੇਜ ਮਹੀਨੇ ਦੇ ਜਸ਼ਨ ‘ਤੇ ਬੀ.ਸੀ. ਲਾਟਰੀ ਕਾਰਪੋਰੇਸ਼ਨ ਵੱਲੋਂ ਰਿਚਮੰਡ ਕਮਿਊਨਿਟੀ ਸਰਵਿਸਿਜ਼ ਸੋਸਾਇਟੀ (RMCS) ਦਾ ਸਨਮਾਨ ਕੀਤਾ ਗਿਆ ਹੈ ਅਤੇ 5,000 ਡਾਲਰ ਦਾ ਚੈਂਕ ਪ੍ਰਦਾਨ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਸੋਸਾਇਟੀ ਦੇ ਬੁਲਾਰੇ ਬਲਵੰਤ ਸਿੰਘ ਸੰਘੇੜਾ ਨੇ ਦੱਸਿਆ ਹੈ ਕਿ ਰਿਚਮੰਡ ਕਮਿਊਨਿਟੀ ਸਰਵਿਸਿਜ਼ ਸੋਸਾਇਟੀ ਪਿਛਲੇ 40 ਸਾਲਾਂ ਤੋਂ ਵੱਧ ਸਮੇਂ ਤੋਂ ਰਿਚਮੰਡ ਭਾਈਚਾਰੇ ਦੀ ਸੇਵਾ ਕਰ ਰਹੀ ਹੈ। ਇਹ ਸੋਸਾਇਟੀ ਵਿਸ਼ੇਸ਼ ਕਰ ਕੇ ਨਵੇਂ ਆਉਣ ਵਾਲਿਆਂ ਅਤੇ ਲੋੜਵੰਦਾਂ ਦੀ ਮਦਦ ਕਰਨ ਲਈ ਸ਼ਾਨਦਾਰ ਕੰਮ ਕਰ ਰਹੀ ਹੈ। ਸੋਸਾਇਟੀ ਦੀਆਂ ਸੇਵਾਵਾਂ ਨੂੰ ਮਾਨਤਾ ਦਿੰਦਿਆਂ ਬੀਤੇ ਦਿਨੀਂ ਬੀ.ਸੀ. ਲਾਟਰੀ ਕਾਰਪੋਰੇਸ਼ਨ ਨੇ 5,000 ਡਾਲਰ ਦਾ ਚੈੱਕ ਪ੍ਰਦਾਨ ਕੀਤਾ।

ਇਸ ਸੰਬੰਧ ਵਿਚ ਰਿਚਮੰਡ ਦੇ ਰਿਵਰ ਰੌਕ ਕੈਸੀਨੋ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਏਸ਼ੀਅਨ ਹੈਰੀਟੇਜ ਮਹੀਨੇ ਦੇ ਜਸ਼ਨ ਦੀ ਮਾਨਤਾ ਸੰਬੰਧੀ ਮਨਾਇਆ ਗਿਆ ਸੀ। ਇਸ ਮੌਕੇ RMCS, ਬੀ.ਸੀ. ਲਾਟਰੀ ਕਾਰਪੋਰੇਸ਼ਨ ਅਤੇ ਰਿਵਰ ਰੌਕ ਕੈਸੀਨੋ ਦੇ ਕਈ ਪ੍ਰਤੀਨਿਧ ਮੌਜੂਦ ਸਨ।