Headlines

ਕਲੋਵਰਡੇਲ-ਲੈਂਗਲੀ ਤੋਂ ਲਿਬਰਲ ਐਮ ਪੀ ਜੌਨ ਐਲਡਗ ਦੇਣਗੇ ਅਸਤੀਫਾ

ਸੂਬਾਈ ਸਿਆਸਤ ਵਿਚ ਕੁੱਦਣ ਦਾ ਵਿਚਾਰ-

ਵੈਨਕੂਵਰ- ਕਲੋਵਰਡੇਲ-ਲੈਂਗਲੀ ਸਿਟੀ ਤੋਂ ਦੋ ਵਾਰ ਦੇ ਲਿਬਰਲ ਐਮ ਪੀ  ਜੌਨ ਐਲਡਗ ਆਪਣੇ ਅਹੁਦੇ ਤੋਂ ਅਸਤੀਫਾ ਦੇ  ਰਹੇ ਹਨ। ਉਹਨਾਂ ਇਥੇ ਇਕ ਬਿਆਨ ਰਾਹੀਂ 27 ਮਈ ਤੱਕ ਆਪਣੀ ਸੀਟ ਛੱਡਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ  ਸੂਬਾਈ ਸਿਆਸਤ ਵਿਚ ਆਉਣ ਦੀ ਤਿਆਰੀ ਕਰ ਰਹੇ ਹਨ। ਉਹ ਬੀ ਸੀ ਵਿਧਾਨ ਸਭਾ ਚੋਣਾਂ ਵਾਸਤੇ ਲੈਂਗਲੀ-ਐਬਟਸਫੋਰਡ ਹਲਕੇ ਤੋਂ  ਐਨ ਡੀ ਪੀ ਦੀ ਨੌਮੀਨੇਸ਼ਨ ਦੇ ਚਾਹਵਾਨ ਹਨ।

ਉਹ ਪਹਿਲੀ ਵਾਰ 2015 ਵਿੱਚ ਇਥੋ ਐਮ ਪੀ ਚੁਣੇ ਗਏ ਸਨ। 2019 ਦੀ ਚੋਣਾਂ ਵਿਚ ਉਹ  ਕੰਜ਼ਰਵੇਟਿਵ ਉਮੀਦਵਾਰ ਤਾਮਾਰਾ ਜੈਨਸਨ ਤੋਂ ਕੇਵਲ 1,400 ਤੋਂ ਘੱਟ ਵੋਟਾਂ ਦੇ ਫਰਕ ਨਾਲ ਹਾਰ ਗਏ ਸਨ। 2021 ਦੀਆਂ ਚੋਣਾਂ ਵਿੱਚ ਉਹਨਾਂ ਵਾਪਸੀ ਕਰਦਿਆਂ ਕੇਵਲ 1,600 ਨਾਲ ਇਹ ਸੀਟ ਦੁਬਾਰਾ ਜਿੱਤੀ ਸੀ।

ਜਿਕਰਯੋਗ ਹੈ ਕਿ ਅਗਰ ਜੌਹਨ ਐਲਡਗ ਅਸਤੀਫਾ ਦਿੰਦੇ ਹਨ ਤਾਂ ਇਥੋ ਪਾਰਲੀਮੈਂਟ ਲਈ ਜਿਮਨੀ ਚੋਣ ਹੋਵੇਗੀ।