Headlines

ਵਿੰਨੀ ਕੰਬੋਅ ਨੂੰ ਸਦਮਾ-ਮਾਮਾ ਦਵਿੰਦਰ ਸਿੰਘ ਜੱਸਲ ਦਾ ਸਦੀਵੀ ਵਿਛੋੜਾ

ਵੈਨਕੂਵਰ ( ਦੇ ਪ੍ਰ ਬਿ)- ਸਥਾਨਕ ਸੀਨੀਅਰ ਮੀਡੀਆ ਕਰਮੀ ਵਿੰਨੀ ਕੰਬੋਅ ਨੂੰ ਉਦੋਂ ਭਾਰੀ ਸਦਮਾ ਲੱਗਾ ਜਦੋਂ ਉਹਨਾਂ ਦੇ ਸਤਿਕਾਰਯੋਗ ਮਾਮਾ ਜੀ ਸ ਦਵਿੰਦਰ ਸਿੰਘ ਜੱਸਲ ਦਾ 18 ਮਈ ਨੂੰ ਵੈਨਕੂਵਰ ਵਿਚ ਦੇਹਾਂਤ ਹੋ ਗਿਆ।  ਉਹਨਾਂ ਦਾ ਜਨਮ 18 ਮਈ, 1940 ਨੂੰ ਪੰਜਾਬ ਦੇ ਸ਼ਹਿਰ ਜਗਰਾਉਂ ਵਿਖੇ ਹੋਇਆ ਸੀ। ਉਹ 1972 ਵਿੱਚ ਵੈਨਕੂਵਰ ਪਰਵਾਸ ਕਰ ਆਏ ਸਨ ਜਿਥੇ ਸਖਤ ਮਿਹਨਤ ਕਰਦਿਆਂ ਆਪਣੇ ਪਰਿਵਾਰ ਦੀ ਪਾਲਣਾ ਕੀਤੀ ਤੇ ਸਮਾਜ ਵਿਚ ਆਪਣੀ ਥਾਂ ਬਣਾਈ। ਉਹ ਆਪਣੇ ਪਿੱਛੇ ਪਤਨੀ ਅਮਰਜੀਤ ਕੌਰ ਜੱਸਲ  ਅਤੇ ਬੱਚੇ ਸੁਖਮਿੰਦਰ ਰਤਨ, ਅਵਤਾਰ ਜੱਸਲ, ਹਰਿੰਦਰ ਜੱਸਲ ਤੇ ਭਰਿਆ ਬਾਗ ਪਰਿਵਾਰ ਛੱਡ ਗਏ ਹਨ।

ਸ ਦਵਿੰਦਰ ਸਿੰਘ ਜੱਸਲ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ  ਰਿਵਰ ਸਾਈਡ ਫਿਊਨਰਲ ਹੋਮ ਡੈਲਟਾ ਵਿਖੇ  26 ਮਈ ਨੂੰ ਬਾਅਦ ਦੁਪਹਿਰ 2 ਵਜੇ ਕੀਤਾ ਜਾਵੇਗਾ ਉਪਰੰਤ  ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਅਕਾਲੀ ਸਿੰਘ ਸਭਾ ਵੈਨਕੂਵਰ ਵਿਖੇ ਹੋਵੇਗੀ। ਪਰਿਵਾਰ ਨਾਲ ਦੁਖ ਸਾਂਝਾ ਕਰਨ ਜਾਂ ਹੋਰ ਜਾਣਕਾਰੀ ਲਈ ਫੋਨ ਨੰਬਰ 604-240-6259 ਜਾਂ 604-720-7772 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।