Headlines

ਕੈਨੇਡਾ ਦਾ ਸਭ ਤੋਂ ਵੱਡਾ ਆਪਣਾ ਟਰੱਕ ਸ਼ੋਅ ਐਬਸਫੋਰਡ ਵਿਚ 8-9 ਜੂਨ ਨੂੰ

ਬਰੈਂਪਟਨ ( ਬਲਜਿੰਦਰ ਸੇਖਾ)- “ਆਪਣਾ ਟਰੱਕ ਸ਼ੋਅ “ਇੱਕ ਵਾਰ ਫਿਰ ਟਰੱਕ ਇੰਡਸਟਰੀ ਨਾਲ ਜੁੜੇ ਸੱਜਣਾਂ ਲਈ ਨਵੀਨਤਮ ਜਾਣਕਾਰੀ ਅਤੇ ਮੌਕੇ ਲੈ ਕੇ ਆ ਰਿਹਾ ਹੈ। ਇਸ ਮੌਕੇ ਤੇ ਪੂਰੇ ਕੈਨੇਡਾ ਤੇ ਅਮਰੀਕਾ ਤੋਂ ਵੱਡੀਆਂ ਕੰਪਨੀਆਂ ਆਉਣ ਵਾਲੀ ਸਾਰੀ ਨਵੀ ਤਕਨੀਕ ਦੀ ਜਾਣਕਾਰੀ ਮੌਕੇ ਤੇ ਦੇਣਗੇ ।ਲੋਕਲ ਤੇ ਲੋਂਗ ਹਾਲ ਡਰਾਈਵਰਾਂ  ਤੇ ਟਰੱਕ ਇੰਡਸਟਰੀ ਦੇ ਨਾਲ ਸਬੰਧਤ ਜੌਬਾਂ ਮੌਕੇ ਤੇ ਹੀ ਦਿੱਤੀਆਂ ਜਾਣਗੀਆਂ । ਟਰੱਕਿੰਗ ਇੰਡਸਟਰੀ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਮਾਣ ਸਨਮਾਨ ਦੇਣ ਲਈ ਵਿਸ਼ੇਸ਼ ਪੈਵੀਲੀਅਨ ਬਣਾਇਆ ਗਿਆ ਹੈ।
ਇਸ ਤੋ ਇਲਾਵਾ ਲੱਕੀ ਡਰਾਅ ਵਿੱਚ ਨਾਮ ਪਾਉਣ ਵਾਲੇ ਨੂੰ ਇਨਾਮ ਕੱਢੇ ਜਾਣਗੇ ।
ਟਰੱਕਾਂ ਵਾਲੇ ਸ਼ੌਕੀ ਵੀਰ ਆਪਣੇ ਆਪਣੇ ਟਰੱਕ ਸ਼ਿੰਗਾਰ ਕੇ ਲਿਆਉਣਗੇ , ਦੋਵੇਂ  ਦਿਨ ਮੰਨੋਰੰਜਨ ਦਾ ਪੂਰਾ ਪ੍ਰਬੰਧ ਹੋਵੇਗਾ।  ਹੋਰ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ, ਫੋਨ ਨੰਬਰ  604-596-9287 ਜਾਂ 416-509-620