Headlines

ਸਾਊਥ ਸਰੀ ਤੋਂ ਬੀਸੀ ਯੁਨਾਈਟਡ ਦੀ ਵਿਧਾਇਕ ਸਟਰਕੋ ਬੀਸੀ ਕੰਸਰਵੇਟਿਵ ਵਿਚ ਸ਼ਾਮਿਲ

ਸਰੀ ( ਦੇ ਪ੍ਰ ਬਿ)- ਸਾਊਥ ਸਰੀ ਤੋਂ ਬੀ ਸੀ ਯੁਨਾਈਟਡ ਦੀ ਵਿਧਾਇਕ  ਐਲਨੋਰ ਸਟਰਕੋ ਨੇ ਬੀ ਸੀ ਯੂਨਾਈਟਿਡ ਨੂੰ ਛੱਡਣ ਦਾ ਐਲਾਨ ਕੀਤਾ ਹੈ। ਉਹਨਾਂ ਨੇ ਆਗਾਮੀ ਚੋਣਾਂ ਵਿਚ “ਐਨ ਡੀ ਪੀ ਨੂੰ ਹਰਾਉਣ ਲਈ ਬੀਸੀ ਦੀ ਕੰਜ਼ਰਵੇਟਿਵ ਪਾਰਟੀ ਨੂੰ ਬੇਹਤਰ ਵਿਕਲਪ ਦੱਸਿਆ ਹੈ।
ਸਟਰਕੋ ਜੋ ਕਿ  ਆਰ ਸੀ ਐਮ ਪੀ ਦੀ ਇਕ ਸਾਬਕਾ ਬੁਲਾਰਨ ਅਤੇ ਅਨੁਭਵੀ ਆਗੂ ਹੈ ਨੇ  2022 ਵਿੱਚ ਉਪ ਚੋਣ ਦੌਰਾਨ 52 ਪ੍ਰਤੀਸ਼ਤ ਵੋਟਾਂ ਲੈਕੇ ਸੀਟ ਜਿੱਤੀ ਸੀ।
ਉਹਨਾਂ ਬੀ ਸੀ ਯੁਨਾਈਟਡ ਨੂੰ ਛੱਡਣ ਦਾ ਫੈਸਲਾ ਕਰਦਿਆਂ ਕਿਹਾ ਕਿ ਮੈਂ ਹੋਰ ਵੋਟਰਾਂ ਵਾਂਗ ਮੰਨਦੀ ਹਾਂ ਕਿ ਐਨ ਡੀ ਪੀ ਅਗਲੀਆਂ ਚੋਣਾਂ ਜਿੱਤਣ ਦੀ ਹੱਕਦਾਰ ਨਹੀਂ ਪਰ ਜਦੋਂ ਅਸੀਂ ਵੋਟ ਵੰਡ ਵੇਖਦੇ ਹਾਂ ਤਾਂ ਅਸੀਂ ਉਨ੍ਹਾਂ ਨੂੰ ਚੋਣ ਜਿਤਾਉਣ ਦਾ ਮੌਕਾ ਦੇ ਰਹੇ ਹਾਂ ਜਿਸ ਨਾਲ ਡੇਵਿਡ ਏਬੀ ਸਰਕਾਰ ਨੂੰ ਹੋਰ ਚਾਰ ਸਾਲਾਂ ਲਈ ਸਹਿਣ ਕਰਨਾ ਸੌਖਾ ਨਹੀ। ਅਸੀਂ ਰਿਹਾਇਸ਼, ਜਨਤਕ ਸੁਰੱਖਿਆ,  ਸਿਹਤ ਸੰਭਾਲ, ਸਿੱਖਿਆ, ਮਾਨਸਿਕ ਸਿਹਤ, ਨਸ਼ੇ ਤੇ ਹੋਰ ਕਈ ਸਮੱਸਿਆਵਾਂ ਨਾਲ ਜੂਝ ਰਹੇ ਹਾਂ।
ਸੂਬੇ ਦੇ ਲੋਕਾਂ ਨੇ  ਸੱਤ ਸਾਲ ਪਹਿਲਾਂ ਐਨ ਡੀ ਪੀ ਨੂੰ ਸੱਤਾ ਸੌਪੀ ਤੇ ਅੱਜ ਪਹਿਲਾਂ ਤੋਂ ਵੀ ਹਾਲਾਤ ਬਦਤਰ ਹਨ।
ਸਟੁਰਕੋ ਨੇ ਕਿਹਾ ਕਿ ਉਸਨੇ ਬੀ ਸੀ ਕੰਜ਼ਰਵੇਟਿਵ ਵਿੱਚ ਜਾਣ ਬਾਰੇ ਲੰਬਾ ਸਮਾਂ ਵਿਚਾਰ ਕੀਤਾ ਹੈ ਤੇ ਉਸਦਾ ਵਿਸ਼ਵਾਸ ਹੈ ਕਿ ਅਸਲੀਆਂ ਚੋਣਾਂ ਲਈ ਇਹੀ ਬੇਹਤਰ ਹੈ।
ਇਸੇ ਦੌਰਾਨ ਬੀ ਸੀ ਕੰਜ਼ਰਵੇਟਿਵ ਨੇਤਾ ਜੌਨ ਰੁਸਟੈਡ ਨੇ ਸਟੁਰਕੋ ਦਾ ਆਪਣੀ ਟੀਮ ਵਿੱਚ ਆਉਣ ਦਾ ਸਵਾਗਤ ਕੀਤਾ ਹੈ।