Headlines

ਕਾਂਗਰਸੀ ਵਿਧਾਇਕ ਲਾਡੀ ਸ਼ੇਰੋਵਾਲੀਆ ਦੇ ਨੌਜਵਾਨ ਭਤੀਜੇ ਦੀ ਹਾਦਸੇ ਵਿਚ ਮੌਤ

ਸਰੀ- ਇਥੋ ਦੇ ਉਘੇ ਬਿਜਨੈਸਮੈਨ ਏ ਵੰਨ ਟਰੱਸ ਦੇ ਐਮ ਡੀ ਪ੍ਰਭਦਿਆਲ ਸਿੰਘ ਸਾਬੀ ਖਹਿਰਾ ਅਤੇ ਸ਼ਾਹਕੋਟ ਤੋਂ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਂਵਾਲੀਆ ਨੂੰ ਉਦੋ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਭਤੀਜੇ ਤੇ ਵੱਡੇ ਭਰਾਤਾ ਸ ਅਜਮੇਰ ਸਿੰਘ ਦੇ ਨੌਜਵਾਨ ਸਪੁੱਤਰ ਜਸਮੇਲ ਸਿੰਘ ਦੀ ਅਚਾਨਕ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ। ਜਸਮੇਲ ਸਿੰਘ ਦੀ ਪਤਨੀ ਤੇ ਧੀਆਂ ਆਪਣੇ ਪਿੰਡ ਮਲਸੀਆਂ ਵਿੱਚ ਗਈਆਂ ਹੋਈਆਂ ਸਨ। ਉਹ ਵਾਪਿਸ ਕੈਨੇਡਾ ਜਾਣ ਲਈ ਜਦੋਂ ਦਿੱਲੀ ਏਅਰਪੋਰਟ ’ਤੇ ਪੁੱਜੀਆਂ ਤਾਂ ਉਨ੍ਹਾਂ ਨੂੰ ਇਹ ਮਨਹੂਸ ਖਬਰ ਮਿਲੀ। ਪਰਿਵਾਰ ਵਲੋਂ  ਮ੍ਰਿਤਕ ਦੇਹ ਕੈਨੇਡਾ ਤੋਂ ਪੰਜਾਬ ਲਿਆਉਣ ਉਪਰੰਤ  ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਮਲਸੀਆਂ ਵਿਖੇ ਕੀਤਾ ਜਾਵੇਗਾ।