Headlines

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਪਾਕਿਸਤਾਨ ਪਹੁੰਚਿਆ ਸਿੱਖ ਯਾਤਰੂਆਂ ਦਾ ਜਥਾ

ਲਾਹੌਰ/ਬਠਿੰਡਾ , 8 ਜੂਨ  (ਰਾਮ ਸਿੰਘ ਕਲਿਆਣ )-ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮਨਾਉਣ ਲਈ ਭਾਰਤੀ ਸਿੱਖ ਯਾਤਰੂਆਂ ਦਾ ਇੱਕ ਜੱਥਾ ਅਟਾਰੀ ਵਾਘਾ ਸਰਹੱਦ ਰਾਹੀਂ ਪਾਕਿਸਤਾਨ ਪਹੁੰਚ ਗਿਆ ਹੈ ਜਿੱਥੇ ਪਾਕਿਸਤਾਨ ਦੇ ਮੰਤਰੀ ਰੇਸ਼ਮ ਸਿੰਘ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਈਟੀਪੀਬੀ ਵੱਲੋਂ ਸਿੱਖ ਯਾਤਰੂਆਂ ਨੂੰ ,”ਜੀ ਆਇਆ ਨੂੰ ” ਕਿਹਾ ਗਿਆ। ਜਿਕਰਯੋਗ ਹੈ ਕਿ ਸਿੱਖ ਯਾਤਰੂਆਂ ਦਾ ਜਥਾ ਨੌ ਦਿਨਾਂ ਦੇ ਯਾਤਰਾ ਵੀਜੇ ਉੱਪਰ ਪਾਕਿਸਤਾਨ ਸਥਿਤ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ 8 ਜੂਨ, ਗੁਰਦੁਆਰਾ ਜਨਮ ਅਸਥਾਨ ਨਨਕਾਣਾ 10 ਜੂਨ, ਗੁਰਦੁਆਰਾ ਸੱਚਾ ਸੌਦਾ ਸਾਹਿਬ ਚੂੜਕਾਣਾ ਮੰਡੀ 11 ਜੂਨ, ਗੁਰਦੁਆਰਾ ਕਰਤਾਰਪੁਰ ਸਾਹਿਬ 12 ਜੂਨ, ਗੁਰਦੁਆਰਾ ਰੋੜੀ ਸਾਹਿਬ ਏਮਨਾਬਾਦ 14 ਜੂਨ ,ਗੁਰਦੁਆਰਾ ਡੇਰਾ ਸਾਹਿਬ ਲਾਹੌਰ 15 ਜੂਨ ਨੂੰ ਪਹੁੰਚੇਗਾ । ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 16 ਜੂਨ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਹੀਦੀ ਦਿਹਾੜਾ ਲਾਹੌਰ ਵਿਖੇ ਮਨਾਉਣ ਉਪਰੰਤ ਭਾਰਤੀ ਸਿੱਖ ਯਾਤਰੀਆ ਦਾ ਜਥਾ 17 ਜੂਨ ਨੂੰ ਅਟਾਰੀ ਸਰਹੱਦ ਰਾਹੀ ਵਾਪਿਸ ਭਾਰਤ ਪਰਤ ਆਵੇਗਾ। ਇਸ ਜਥੇ ਵਿੱਚ ਸਾਮਿਲ ਭਾਰਤੀ ਸਿੱਖ ਯਾਤਰੀ ਸੁਖਦੀਪ ਸਿੰਘ ਨੇ ਦੱਸਿਆ ਕਿ ਇੰਮੀਗਰੇਸ਼ਨ ਦੌਰਾਨ ਦੋਵੇ ਪਾਸੇ ਮਾਹੌਲ ਬਹੁਤ ਵਧੀਆ ਰਿਹਾ ਅਤੇ ਬੀ ਐਸ ਐਫ ਅਤੇ ਇੰਮੀਗਰੇਸ਼ਨ ਵਿਭਾਗ ਦੇ ਸਾਰੇ ਅਧਿਕਾਰੀਆ ਅਤੇ ਕਰਮਚਾਰੀਆ ਨੇ ਸਿੱਖ ਜਥੇ ਦਾ ਬਹੁਤ ਸਤਿਕਾਰ ਕੀਤਾ। ਭਾਰਤੀ ਯਾਤਰੀਆ ਕੋਲੋ 16,800 ਪਾਕਿਸਤਾਨ ਰੁਪਏ (5758 ਭਾਰਤੀ ਰੁਪਏ)ਅਨੁਸਾਰ ਬੱਸ ਯਾਤਰਾ ਕਿਰਾਇਆ ਲਿਆ ਗਿਆ। ਲਾਹੌਰ ਤੋ ਬਾਬਰੀ ਜਲੰਧਰੀ ਅਨੁਸਾਰ ਵਾਘਾ ਸਰਹੱਦ ਉੱਤੇ ਪਾਕਿਸਤਾਨ ਦੇ ਘੱਟ ਗਿਣਤੀਆ ਦੇ ਮੰਤਰੀ ਰੇਸ਼ਮ ਸਿੰਘ ਅਰੋੜਾ , ਮਹੇਸ਼ ਸਿੰਘ ਉਪ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਡਾਕਟਰ ਮਿਮਪਾਲ ਸਿੰਘ ਮੈਂਬਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ ਨੇ ਸਿੱਖ ਜਥੇ ਦਾ ਸਵਾਗਤ ਕੀਤਾ।

ਫੋਟੋ ਕੈਪਸਨ- ਸਿੱਖ ਜਥੇ ਦਾ ਸਵਾਗਤ ਕਰਦੇ ਪਾਕਿਸਤਾਨ ਦੇ ਮੰਤਰੀ ਰੇਸ਼ਮ ਸਿੰਘ ਅਰੋੜਾ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ। ਹਾਸ਼ੀਏ ਵਿੱਚ ਬੱਸ ਕਿਰਾਏ ਦੀ ਟਿਕਟ