Headlines

“ਖਾਲਸਾ ਏਡ ” 10ਵੀਂ ਵਰਲਡ ਪੰਜਾਬੀ ਕਾਨਫਰੰਸ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਵੇਗੀ-ਰਵੀ ਸਿੰਘ

“ਖਾਲਸਾ ਏਡ” ਦੇ ਸੰਚਾਲਕ ਰਵੀ ਸਿੰਘ ਖਾਲਸਾ ਨੂੰ  ‘ਕਾਇਦਾ-ਏ-ਨੂਰ ‘ ਭੇਟ ਕੀਤਾ –

 ਬਰੈਂਪਟਨ / ਬਠਿੰਡਾ ,9 ਜੂਨ ( ਹਰਦੇਵ ਚੌਹਾਨ/ਰਾਮ ਸਿੰਘ ਕਲਿਆਣ)-ਅਜੈਬ ਸਿੰਘ ਚੱਠਾ, ਚੇਅਰਮੈਨ ਤੇ ਸਰਦੂਲ ਸਿੰਘ ਥਿਆੜਾ, ਪ੍ਰਧਾਨ ਜਗਤ ਪੰਜਾਬੀ ਸਭਾ, ਕੈਨੇਡਾ ਨੇ ‘ਕਾਇਦਾ- ਏ- ਨੂਰ, 21ਵੀਂ ਸਦੀ’ ਦੀ ਕਾਪੀ ਅੱਜ ਸਿੰਘ, ਖਾਲਸਾ ਏਡ ਨੂੰ ਬਰੈਂਪਟਨ ਵਿਖੇ ਅਰਥ ਭਰਪੂਰ ਸਮਾਗਮ ਵਿੱਚ ਭੇਟ ਕੀਤੀ ਗਈ ।
ਜਿਕਰਯੋਗ ਹੈ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਦਾ ਬਹਾਰ ਰੱਖਣ ਲਈ ਜਗਤ ਪੰਜਾਬੀ ਸਭਾ, ਕੈਨੇਡਾ ਵੱਲੋਂ ਮਹਾਰਾਜਾ ਰਣਜੀਤ ਸਿੰਘ ਜੀ ਦੇ ‘ਕਾਇਦਾ-ਏ- ਨੂਰ’ ਦੇ ਤੱਤ -ਸਾਰ ਵਰਗਾ ਕਾਇਦਾ ਤਿਆਰ ਕੀਤਾ ਗਿਆ ਹੈ।
ਉਦੋਂ ਮਹਾਰਾਜੇ ਵੱਲੋਂ ਪੰਜਾਬੀਆਂ ਨੂੰ ਪੰਜਾਬੀ ਪੜ੍ਹਾਉਣ ਲਈ ਤਿਆਰ ਕੀਤਾ ਕਾਇਦਾ ਅੰਗਰੇਜ਼ਾਂ ਵੱਲੋ ਦੁਰਭਾਵਨਾ ਤਹਿਤ ਇਕੱਠਾ ਕਰਕੇ ਸਾੜ ਦਿੱਤਾ ਗਿਆ ਸੀ । ਹੁਣ ਉਸ ਕਾਇਦੇ ਦੀ ਕੋਈ ਕਾਪੀ ਨਹੀਂ ਮਿਲਦੀ ।
ਰਵੀ ਸਿੰਘ ਨੇ ਇਸ ਮੌਕੇ ਭਰੋਸਾ ਦਿੱਤਾ ਕਿ ਉਹ ਇੰਗਲੈਂਡ ਦੀ ਲਾਇਬਰੇਰੀ ਵਿੱਚੋਂ ‘ਕਾਇਦਾ-ਏ-ਨੂਰ’ ਭਾਲਣ ਦਾ ਯਤਨ ਕਰਨਗੇ । ਸਮਾਗਮ ਵਿੱਚ ਸਾਹਿਤਕਾਰ, ਡਿਕਸੀ ਗੁਰਦੁਆਰ ਸਾਹਿਬ ਦੇ ਪ੍ਰਧਾਨ ਸਰਦਾਰ ਹਰਪਾਲ ਸਿੰਘ, ਬਲਵਿੰਦਰ ਸਿੰਘ ਬੈਂਸ, ਪਰਮਜੀਤ ਸਿੰਘ ਸਿੱਧੂ ਤੇ ਹੋਰ ਕਮੇਟੀ ਮੈਂਬਰ ਹਾਜ਼ਰ ਸਨ ।
ਗੁਰਦੁਆਰਾ ਸਾਹਿਬ ਕਮੇਟੀ ਵਲੋਂ ਰਵੀ ਸਿੰਘ ਨੂੰ ਯਾਦਗਾਰੀ ਸਨਮਾਨ ਚਿਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ।
ਅਜੈਬ ਸਿੰਘ ਚੱਠਾ ਨੇ ਰਵੀ ਸਿੰਘ ਨਾਲ ਗਲਬਾਤ ਕਰਦਿਆਂ ਦੱਸਿਆ ਕਿ 10ਵੀਂ ਵਰਲਡ ਪੰਜਾਬੀ ਕਾਨਫਰੰਸ ਦਾ ਵਿਸ਼ਾ ‘ਪੰਜਾਬੀ ਨਾਇਕ’ ਰੱਖਿਆ ਹੈ ਜਿਸ ਦੇ ਤਹਿਤ ਦੁਨੀਆ ਦੇ ਪੁਰਾਤਨ ਤੇ ਮੌਜੂਦਾ ਨਾਇਕਾਂ ਦੀ ਸ਼ਨਾਖਤ ਕੀਤੀ ਜਾਵੇਗੀ । ਰਵੀ ਸਿੰਘ ਨੇ ਇਸ ਸਾਰਥਕ ਤੇ ਚੰਗੇਰੇ ਉੱਦਮ ਲਈ 10ਵੀਂ ਵਰਲਡ ਪੰਜਾਬੀ ਕਾਨਫਰੰਸ ਵਾਸਤੇ ਹਰ ਤਰਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ।
ਫੋਟੋ: ਰਵੀ ਸਿੰਘ ਹੁਰਾਂ ਨੂੰ ‘ਕਾਇਦਾ-ਏ- ਨੂਰ’ ਭੇਟ ਕੀਤੇ ਜਾਣ ਦਾ ਦ੍ਰਿਸ਼ (ਚੌਹਾਨ)