Headlines

ਸਰਬਜੀਤ ਸਿੰਘ ਮਲੋਆ ਦੇ ਐਮ ਪੀ ਚੁਣੇ ਜਾਣ ਤੇ ਸਨਮਾਨ

ਫਰੀਦਕੋਟ- ਲੋਕ ਸਭਾ ਹਲਕਾ ਫਰੀਦਕੋਟ ਤੋਂ  ਸ ਸਰਬਜੀਤ ਸਿੰਘ ਮਲੋਆ ( ਸਪੁੱਤਰ ਸ਼ਹੀਦ ਭਾਈ ਬੇਅੰਤ ਸਿੰਘ) ਦੇ ਐਮ ਪੀ ਚੁਣੇ ਜਾਣ ਤੇ ਸਿੱਖ ਸੰਗਤਾਂ ਵਿਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਇਸੇ ਦੌਰਾਨ ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ ਗੁਰਜੀਤ ਸਿੰਘ ਤਲਵੰਡੀ ( ਦੋਹਤਰਾ ਸਵਰਗੀ ਜਥੇਦਾਰ ਜਗਦੇਵ ਸਿੰਘ ਤਲਵੰਡੀ) ਤੇ ਜਥੇਦਾਰ ਗੁਰਸੇਵਕ ਸਿੰਘ ਜਵਾਹਰਕੇ  ਨੇ ਸ ਮਲੋਆ ਦੇ ਐਮ ਪੀ ਚੁਣੇ ਜਾਣ ਤੇ ਉਹਨਾਂ ਨੂੰ ਵਧਾਈ ਦਿੱਤੀ ਤੇ ਉਹਨਾਂ ਦੇ ਗ੍ਰਹਿ ਵਿਖੇ ਜਾਕੇ ਉਹਨਾਂ ਦਾ ਸਨਮਾਨ ਕੀਤਾ। ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਆਗੂ ਕਰਨੈਲ ਸਿੰਘ ਪੀਰਮੁਹੰਮਦ ਵੀ ਹਾਜ਼ਰ ਸਨ।