Headlines

ਹਰਮਨ ਭੰਗੂ ਨੇ ਲੈਂਗਲੀ-ਐਬਸਫੋਰਡ ਤੋਂ ਬੀ ਸੀ ਕੰਸਰਵੇਟਿਵ ਪਾਰਟੀ ਦੀ ਨਾਮਜ਼ਦਗੀ ਜਿੱਤੀ

ਲੈਂਗਲੀ ( ਦੇ ਪ੍ਰ ਬਿ)- ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਉਪ ਪ੍ਰਧਾਨ ਹਰਮਨ ਭੰਗੂ ਨੇ ਨਵੇਂ ਬਣੇ ਹਲਕੇ ਲੈਂਗਲੀ-ਐਬਟਸਫੋਰਡ ਤੋਂ ਆਪਣੀ ਪਾਰਟੀ ਦੀ ਨਾਮਜ਼ਦਗੀ ਜਿੱਤ ਲਈ ਹੈ। ਬੀਤੇ ਦਿਨ ਨੌਮੀਨੇਸ਼ਨ ਚੋਣ ਲਈ ਪਈਆਂ ਵੋਟਾਂ ਦੌਰਾਨ ਉਹਨਾਂ ਨੂੰ  55 ਫੀਸਦੀ ਵੋਟਾਂ ਮਿਲੀਆਂ।
ਹਰਮਨ ਭੰਗੂ ਭਾਵੇਂਕਿ ਕੰਜ਼ਰਵੇਟਿਵ ਪਾਰਟੀ ਕੈਨੇਡਾ ਦਾ ਸਾਊਥ ਸਰੀ-ਵਾਈਟ ਰੌਕ ਡਿਸਟ੍ਰਿਕਟ ਐਸੋਸੀਏਸ਼ਨ ਦਾ ਡਾਇਰੈਕਟਰ ਪਰ ਉਸਨੇ ਹੋਰ ਨਾਮਜ਼ਦ ਉਮੀਦਵਾਰਾਂ ਦੇ ਉਲਟ ਪਾਰਟੀ ਨੌਮੀਨੇਸ਼ਨ ਲੜਨ ਨੂੰ ਤਰਜੀਹ ਦਿੱਤੀ ਹੈ।
ਹਰਮਨ ਭੰਗੂ ਨੇ ਨੌਮੀਨੇਸ਼ਨ ਚੋਣ ਜਿੱਤਣ ਉਪਰੰਤ ਪਾਰਟੀ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਉਸਨੂੰ ਇਮੀਗਰਾਂਟ ਪਰਿਵਾਰ ਚੋ ਪਹਿਲੀ ਪੀੜ੍ਹੀ ਦਾ ਕੈਨੇਡੀਅਨ ਹੋਣ ਦਾ ਮਾਣ ਪ੍ਰਾਪਤ ਕਰਦਾ ਹੈ, ਜਿਸਦਾ ਜਨਮ ਸਰੀ ਮੈਮੋਰੀਅਲ ਹਸਪਤਾਲ ਵਿੱਚ ਹੋਇਆ ਸੀ। ਭੰਗੂ ਦਾ ਘਰ ਲੈਂਗਲੀ ਵਿਚ ਸਥਿਤ ਹੈ, ਅਤੇ ਉਸਨੂੰ ਸੂਬੇ ਦੇ ਲੋਕਾਂ ਤੇ ਹਲਕੇ ਦੇ ਲੋਕਾਂ ਦੇ ਮੁੱਦਿਆਂ ਬਾਰੇ ਪੂਰੀ ਸਮਝ ਹੈ।
ਉਸਨੂੰ ਹੈਵੀ-ਲੋਡ ਟਰੱਕਿੰਗ ਉਦਯੋਗ ਵਿੱਚ 15 ਸਾਲਾਂ ਦੇ ਤਜ਼ਰਬਾ ਹੈ, ਜਿਸ ਕਾਰਣ ਉਸਨੂੰ ਲੋਕਾਂ ਉਪਰ ਟੈਕਸਾਂ ਦੇ ਬੋਝ ਅਤੇ  ਚੁਣੌਤੀਆਂ ਬਾਰੇ ਪੂਰੀ ਜਾਣਕਾਰੀ ਹੈ।
ਇਕ ਖੇਡ ਪ੍ਰੇਮੀ ਤੋਂ ਇਲਾਵਾ ਫੁੱਟਬਾਲ ਲੀਗ ਦੇ ਸਾਬਕ  ਖਿਡਾਰੀ ਅਤੇ ਇੱਕ ਕੋਚ ਦੇ ਰੂਪ ਵਿੱਚ ਵੀ ਉਸ ਕੋਲ ਲੰਬਾ ਤਜਰਬਾ ਹੈ। ਇਕ ਖੇਡ ਪ੍ਰੇਮੀ ਤੇ ਖਿਡਾਰੀ ਵਜੋਂ ਟੀਮ ਵਰਕ ਦੀ ਮਹੱਤਤਾ ਨੂੰ ਸਮਝਣ ਵਾਲਾ ਭੰਗੂ ਲੈਂਗਲੀ-ਐਬਸਫੋਰਡ ਹਲਕੇ ਦੀ ਸੇਵਾ ਕਰਨ ਲਈ ਤਤਪਰ ਹੈ।