Headlines

ਸੰਧਰ ਪਰਿਵਾਰ ਨੂੰ ਸਦਮਾ-ਪਿਤਾ ਗੁਰਸੇਵਕ ਸਿੰਘ ਸੰਧਰ ਦਾ ਸਦੀਵੀ ਵਿਛੋੜਾ

ਸਰੀ ( ਦੇ ਪ੍ਰ ਬਿ)- ਉਘੇ ਬਿਜਨਸਮੈਨ ਸ ਜਤਿੰਦਰ ਸਿੰਘ ਸੰਧਰ ਅਤੇ  ਸਰੀ-ਸਰਪੇਂਨਟਾਈਨ ਰਿਵਰ ਹਲਕੇ ਤੋਂ ਬੀਸੀ ਯੁਨਾਈਟਡ ਦੀ ਨਾਮਜ਼ਦ ਉਮੀਦਵਾਰ ਪੁਨੀਤ ਸੰਧਰ ਨੂੰ ਉਦੋਂ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਸਤਿਕਾਰਯੋਗ ਪਿਤਾ ਸ  ਗੁਰਸੇਵਕ ਸਿੰਘ ਸੰਧਰ ਦਾ ਅਚਾਨਕ ਦੇਹਾਂਤ ਹੋ ਗਿਆ। ਉਹ ਲਗਪਗ 75 ਸਾਲ ਦੇ ਸਨ। ਉਹ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਤੋਂ ਕੈਨੇਡਾ ਪਰਵਾਸ ਕਰਨ ਉਪਰੰਤ ਆਪਣੇ ਸਪੁੱਤਰ ਜਤਿੰਦਰ ਸਿੰਘ ਸੰਧਰ ਨਾਲ ਹੀ ਰਹਿ ਰਹੇ ਸਨ। ਸ ਗੁਰਸੇਵਕ ਸਿੰਘ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 15 ਜੂਨ ਨੂੰ ਦੁਪਹਿਰ 2 ਵਜੇ ਰਿਵਰਸਾਈਡ ਫਿਊਨਰਲ ਹੋਮ ਡੈਲਟਾ ਵਿਖੇ ਕੀਤਾ ਜਾਵੇਗਾ ਉਪਰੰਤ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਦੂਖ ਨਿਵਾਰਨ ਸਾਹਿਬ 15255-68 ਐਵਨਿਊ ਸਰੀ ਵਿਖੇ ਸ਼ਾਮ 4 ਵਜੇ ਹੋਵੇਗੀ। ਪਰਿਵਾਰ ਨਾਲ ਹਮਦਰਦੀ ਲਈ ਜਤਿੰਦਰ ਸਿੰਘ ਸੰਧਰ ਨਾਲ ਫੋਨ ਨੰਬਰ 604-308-9913 ਜਾਂ ਪੁਨੀਤ ਸੰਧਰ ਨਾਲ ਫੋਨ ਨੰਬਰ 778-288-7324 ਉਪਰ ਸੰਪਰਕ ਕੀਤਾ ਜਾ ਸਕਦਾ ਹੈ।