Headlines

ਬੀਸੀ ਯੁਨਾਈਟਡ ਦੇ ਉਮੀਦਵਾਰ ਅਸਦ ਗੋਂਦਲ ਵਲੋਂ ਅਫਵਾਹਾਂ ਦੀ ਨਿਖੇਧੀ

ਈਮਾਨ ਦਾ ਪੱਕਾ ਹਾਂ, ਗੰਦੀ ਸਿਆਸਤ ਨਾਲ ਕੋਈ ਸਾਂਝ ਨਹੀਂ-

ਸਰੀ ( ਦੇ ਪ੍ਰ ਬਿ)- ਬੀਤੇ ਦਿਨ ਬੀ ਸੀ ਯੁਨਾਈਟਡ ਪਾਰਟੀ ਵਲੋਂ ਸਰੀ ਦੇ ਇਕ ਬੈਂਕੁਇਟ ਹਾਲ ਵਿਚ ਭਾਰੀ ਇਕੱਠ ਦੌਰਾਨ ਸਰੀ ਨੌਰਥ ਹਲਕੇ ਤੋਂ ਸਥਾਨਕ ਮੁਸਲਿਮ ਆਗੂ ਅਸਦ ਗੋਂਦਲ ਨੂੰ ਉਮੀਦਵਾਰ ਐਲਾਨਿਆ ਗਿਆ। ਬੀ ਸੀ ਯੁਨਾਈਟਡ ਅਤੇ ਜਨਾਬ ਗੋਂਦਲ ਦੇ ਸਮਰਥਕਾਂ ਦੇ ਭਾਰੀ ਉਤਸ਼ਾਹ ਦੌਰਾਨ ਖਬਰ ਆਈ ਕਿ ਗੋਂਦਲ ਸਾਹਿਬ ਆਪਣੀ ਨੌਮੀਨੇਸ਼ਨ ਛਡਕੇ ਬੀ ਸੀ ਕੰਸਰਵੇਟਿਵ ਦੇ ਸਰੀ ਨੌਰਥ ਤੋਂ ਉਮੀਦਵਾਰ ਮਨਦੀਪ ਧਾਲੀਵਾਲ ਦਾ ਸਮਰਥਨ ਕਰਨ ਵਾਲੇ ਹਨ। ਸਿਆਸੀ ਹਲਕਿਆਂ ਵਿਚ ਇਸ ਖਬਰ ਦੀ ਪੁਸ਼ਟੀ ਲਈ ਜਦੋਂ ਜਨਾਬ ਗੋਂਦਲ ਨਾਲ ਸੰਪਰਕ ਕੀਤਾ ਤਾਂ ਉਹਨਾਂ ਇਸ ਖਬਰ ਨੂੰ ਬੇਬੁਨਿਆਦ ਤੇ ਅਫਵਾਹ ਕਰਾਰ ਦਿੱਤਾ। ਦੇਸ ਪ੍ਰਦੇਸ ਨਾਲ ਗੱਲ ਕਰਦਿਆਂ ਅਸਦ ਗੋਂਦਲ ਨੇ ਆਖਿਆ ਕਿ ਉਹ ਈਮਾਨ ਦੇ ਪੱਕੇ ਹਨ ਤੇ ਕਦੇ ਵੀ ਆਪਣੀ ਪਾਰਟੀ ਨਾਲ ਧੋਖਾ ਕਰਨ ਬਾਰੇ ਸੋਚ ਨਹੀ ਸਕਦੇ। ਉਹਨਾਂ ਬੀਸੀ ਕੰਸਰਵੇਟਿਵ ਪਾਰਟੀ ਦੇ ਵਿਰੋਧੀ ਉਮੀਦਵਾਰ ਵਲੋਂ ਫੈਲਾਈ ਗਈ ਅਫਵਾਹ ਨੂੰ ਗੰਦੀ ਰਾਜਨੀਤੀ ਕਰਾਰ ਦਿੰਦਿਆਂ ਕਿਹਾ ਕਿ ਇਨਸ਼ਾਂ ਅੱਲਾ ਉਹ ਬੀ ਸੀ ਯੁਨਾਈਟਡ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ ਤੇ ਹਲਕੇ ਦੇ ਲੋਕਾਂ ਵਲੋਂ ਉਹਨਾਂ ਨੂੰ ਭਾਰੀ ਸਮਰਥਨ ਮਿਲ ਰਿਹਾ ਹੈ। ਇਸ ਦੌਰਾਨ ਉਹਨਾਂ ਬੀ ਸੀ ਮੁਸਲਿਮ ਐਸੋਸੀਏਸ਼ਨ ਦੇ ਪ੍ਰਧਾਨ ਹੋਣ ਦੇ ਨਾਤੇ ਅਸੂਲਾਂ ਤੇ ਸਿਧਾਂਤਾਂ ਤੇ ਖੜੇ ਰਹਿਣ ਦੀ ਵੀ ਗੱਲ ਕੀਤੀ।

I am a true Muslim, can’t play a dirty politics-

Surrey -Yesterday, BC United Party announced a local Muslim leader Asad Gondal as a Party candidate  from Surrey North Constituency. During the great excitement of the supporters of BC United and Mr. Gondal, a news came out that Mr. Gondal Sahib is going to support Mandeep Dhaliwal, the candidate from Surrey North of BC Conservative. When Mr. Gondal was contacted to confirm this news , he termed this news as baseless and rumour. Talking to Des Prades Times newspaper, Asad Gondal said that he is a true muslim and believe in a human valures. He can never think of cheating his party. Terming the rumor spread by the opposition candidate of the BC Conservative Party as dirty politics, he said that God willing, he is contesting the election as a candidate of BC United and he is getting huge support from the people of the constituency. It may be mentioned that Asad Gondal is the President of BC Muslim Association.