Headlines

ਗੁਰਸੇਵਕ ਸਿੰਘ ਸੰਧਰ ਨਮਿਤ ਅੰਤਿਮ ਅਰਦਾਸ ਹੋਈ

ਸਰੀ ( ਦੇ ਪ੍ਰ ਬਿ)- ਬੀਤੇ ਦਿਨ ਉਘੇ ਬਿਜਨਸਮੈਨ ਸ ਜਤਿੰਦਰ ਸਿੰਘ ਸੰਧਰ  ਅਤੇ  ਸਰੀ-ਸਰਪੇਂਨਟਾਈਨ ਰਿਵਰ ਹਲਕੇ ਤੋਂ ਬੀਸੀ ਯੁਨਾਈਟਡ ਦੀ ਨਾਮਜ਼ਦ ਉਮੀਦਵਾਰ ਪੁਨੀਤ ਸੰਧਰ  ਦੇ ਸਤਿਕਾਰਯੋਗ ਪਿਤਾ ਸ  ਗੁਰਸੇਵਕ ਸਿੰਘ ਸੰਧਰ ਜੋ ਬੀਤੇ ਦਿਨੀਂ ਸਵਰਗ ਸਿਧਾਰ ਗਏ ਸਨ, ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ  ਰਿਵਰਸਾਈਡ ਫਿਊਨਰਲ ਹੋਮ ਡੈਲਟਾ ਵਿਖੇ ਕੀਤਾ ਗਿਆ ਉਪਰੰਤ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਸਰੀ ਵਿਖੇ ਹੋਈ। ਇਸ ਮੌਕੇ ਵੱਡੀ ਗਿਣਤੀ ਵਿਚ ਭਾਈਚਾਰੇ ਦੇ ਲੋਕ, ਪਰਿਵਾਰਕ ਰਿਸ਼ਤੇਦਾਰ ਤੇ ਸੱਜਣ ਮਿੱਤਰ ਸ਼ਾਮਿਲ ਹੋਏ ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਗੁਰਦੁਆਰਾ ਸਾਹਿਬ ਵਿਖੇ ਰਾਗੀ ਜਥੇ ਦੇ ਵੈਰਾਗਮਈ ਕੀਰਤਨ ਉਪਰੰਤ ਗਰੰਥੀ ਸਿੰਘ ਵਲੋਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ। ਭੋਗ ਦੀ ਸਮਾਪਤੀ ਉਪਰੰਤ ਰਿਸ਼ਤੇਦਾਰਾਂ ਵਲੋਂ ਜਤਿੰਦਰ ਸਿੰਘ ਸੰਧਰ ਨੂੰ ਦਸਤਾਰ ਭੇਟ ਕੀਤੀ ਗਈ। ਆਈ ਸੰਗਤ ਲਈ ਗੁਰੂ ਕੇ ਲੰਗਰ ਅਤੁਟ ਵਰਤਾਏ ਗਏ।