Headlines

ਰਾਏ ਅਜ਼ੀਜ਼ ਉਲਾ ਖਾਨ ਵਲੋਂ ਇਕ ਵਿਸ਼ੇਸ਼ ਮਿੱਤਰ ਮਿਲਣੀ

ਰਾਜਦੀਪ ਤੂਰ ਨੇ ਸ਼ਾਹਮੁਖੀ ਵਿਚ ਛਪੀ ਪੁਸਤਕ ਰੂਹ ਵੇਲਾ ਭੇਟ ਕੀਤੀ-

ਸਰੀ ( ਦੇ ਪ੍ਰ ਬਿ)-ਬੀਤੇ ਦਿਨ ਦਸਮ ਪਿਤਾ ਦੀ ਬਖਸ਼ਿਸ਼ ਪ੍ਰਾਪਤ ਰਾਏਕੋਟ ਦੇ ਨਵਾਬ ਰਾਏ ਕੱਲਾ ਦੇ ਵੰਸ਼ਜ਼  ਤੇ ਪਾਕਿਸਤਾਨ ਦੇ ਸਾਬਕਾ ਐਮ ਪੀ ਰਾਏ ਅਜ਼ੀਜ਼ ਉਲ਼ਾ ਖਾਨ ਵਲੋਂ ਪੰਜਾਬ ਤੋਂ ਆਏ ਉਘੇ ਗਜ਼ਲਗੋ ਰਾਜਦੀਪ ਤੂਰ ਅਤੇ ਕੁਝ ਹੋਰ ਮਿੱਤਰਾਂ ਨਾਲ ਇਕ ਵਿਸ਼ੇਸ਼ ਮਿਲਣੀ ਦਾ ਆਯੋਜਨ ਕੀਤਾ ਗਿਆ। ਸਰੀ ਦੇ ਟੋਕੀਓ ਮਿਠਾਈਵਾਲਾ ਰੈਸਟੋਰੈਂਟ ਵਿਖੇ ਇਸ ਮਿਲਣੀ ਦੌਰਾਨ ਰਾਜਦੀਪ ਤੂਰ ਨੇ ਉਹਨਾਂ ਨੂੰ ਆਪਣੀ ਕਾਵਿ ਪੁਸਤਕ  “ਰੂਹ ਵੇਲ਼ਾ”  ਦੀ ਸ਼ਾਹਮੁਖੀ  ਵਿਚ ਛਪੀ ਕਾਪੀ ਭੇਟ ਕੀਤੀ। ਉਪਰੰਤ ਖਾਨ ਸਾਹਿਬ ਵਲੋਂ ਆਏ ਮਹਿਮਾਨਾਂ ਨੂੰ ਗੁਰੂ ਸਾਹਿਬ ਦੀ ਬਖਸ਼ੀਸ਼ ਗੰਗਾ ਸਾਗਰ ਬਾਰੇ, ਆਪਣੇ ਪਰਿਵਾਰਕ ਪਿਛੋਕੜ ਤੇ ਗੁਰੂ ਸਾਹਿਬ ਨਾਲ਼ ਸਾਂਝ ਬਾਰੇ ਪੈਂਫਲਿਟ ਰੂਪ ਵਿੱਚ ਛਪਵਾਇਆ ਹੋਇਆ ਇਤਿਹਾਸਕ ਦਸਤਾਵੇਜ਼  ਭੇਟ ਕੀਤਾ। ਇਸ ਮੌਕੇ ਸਿੱਖ ਇਤਿਹਾਸ, ਸਿੱਖ ਇਤਿਹਾਸ ਵਿਚ ਗੁਰੂ ਸਾਹਿਬਾਨ ਦੇ ਮੁਸਲਿਮ ਮੁਰੀਦਾਂ ਤੋਂ ਇਲਾਵਾ ਪਾਕਿਸਤਾਨ ਦੇ ਮੌਜੂਦਾ ਸਿਆਸੀ ਹਾਲਾਤ ਅਤੇ ਪੰਜਾਬੀ ਮਾਂ ਬੋਲੀ ਪ੍ਰਤੀ ਜਨਾਬ ਇਲਿਆਸ ਘੁੰਮਣ ਵਲੋਂ ਚਲਾਈ ਜਾ ਰਹੀ ਮੁਹਿੰਮ ਬਾਰੇ ਚਰਚਾ ਹੋਈ। ਇਸ ਮੌਕੇ ਉਘੇ ਖੋਜੀ ਇਤਿਹਾਸਕਾਰ ਡਾ ਗੁਰਦੇਵ ਸਿੰਘ ਸਿੱਧੂ, ਸ ਗੁਰਦੀਪ ਸਿੰਘ ਲੋਪੋਂ , ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ, ਮੀਤ ਪ੍ਰਧਾਨ  ਸੁਰਜੀਤ ਸਿੰਘ ਮਾਧੋਪੁਰੀ , ਉਘੇ ਰੀਐਲਟਰ ਕੁਲਦੀਪ ਗਿੱਲ, ਦੇਸ ਪ੍ਰਦੇਸ ਟਾਈਮਜ਼ ਦੇ ਮੁੱਖ ਸੰਪਾਦਕ ਸੁਖਵਿੰਦਰ ਸਿੰਘ ਚੋਹਲਾ, ਜਾਪਾਨ ਦੇ ਉਘੇ ਪੰਜਾਬੀ ਬਿਜਨੈਸਮੈਨ ਰਾਜੀ ਸੰਧਰ ਤੇ ਟੋਕੀਓ ਮਿਠਾਈਵਾਲਾ ਦੇ ਐਮ ਡੀ ਨਿਸ਼ਾਵਰ ਸਿੰਘ ਢੀਂਡਸਾ ਹਾਜ਼ਰ ਸਨ।