Headlines

ਕੈਨੇਡੀਅਨ ਸੰਸਦ ਵਲੋਂ ਭਾਈ ਹਰਦੀਪ ਸਿੰਘ ਨਿੱਝਰ ਨੂੰ ਸ਼ਰਧਾਂਜਲੀ ਭੇਟ

ਓਟਵਾ- ਬੀਤੇ ਮੰਗਲਵਾਰ ਨੂੰ ਕੈਨੇਡਾ ਦੇ ਹਾਊਸ ਆਫ ਕਾਮਨਜ਼ ‘ਚ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੀ ਇਕ ਸਾਲ ਪੂਰਾ ਹੋਣ ‘ਤੇ ਉਹਨਾਂ ਨੂੰ ਸ਼ਰਧਾਂਜਲੀ ਵਜੋਂ ਸਾਰੀਆਂ ਪਾਰਟੀਆਂ ਦੇ ਮੈਂਬਰਾਂ ਵਲੋਂ ਇਕ ਮਿੰਟ ਦਾ ਮੌਨ ਧਾਰਨ ਕੀਤਾ ਗਿਆ।
ਭਾਰਤੀ ਮੂਲ ਦੇ ਖਾਲਿਸਤਾਨੀ ਆਗੂ ਨਿੱਝਰ ਨੂੰ ਪਿਛਲੇ ਸਾਲ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਦੇ ਗੁਰਦੁਆਰੇ ਦੇ ਬਾਹਰ  ਨਕਾਬਪੋਸ਼ ਬੰਦੂਕਧਾਰੀਆਂ ਨੇ ਮਾਰ ਦਿੱਤਾ ਸੀ।
ਉਸ ਦੀ ਮੌਤ ਤੋਂ ਬਾਅਦ ਕੈਨੇਡਾ ਨੇ ਉਸ ਦੀ ਹੱਤਿਆ ਵਿੱਚ ਭਾਰਤ ਦੀ ਭੂਮਿਕਾ ਦਾ ਦੋਸ਼ ਲਾਇਆ ਸੀ।

ਇਹਨਾਂ ਦੋਸ਼ਾਂ ਦੌਰਾਨ ਭਾਰਤ ਅਤੇ ਕੈਨੇਡਾ ਦਰਮਿਆਨ ਕੂਟਨੀਤਕ ਵਿਵਾਦ ਸ਼ੁਰੂ ਕਰ ਹੋ ਗਿਆ ਸੀ ਤੇ ਭਾਰਤ ਨੇ ਕੈਨੇਡੀਅਨ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਸੀ।
ਭਾਰਤ ਨੇ ਕੈਨੇਡਾ ਨੂੰ ਵੀ ਆਪਣੇ ਦਾਅਵੇ ਦਾ ਸਮਰਥਨ ਕਰਨ ਲਈ ਸਬੂਤ ਮੁਹੱਈਆ ਕਰਵਾਉਣ ਲਈ ਕਿਹਾ ਸੀ ਤੇ ਇਸ ਸਬੰਧੀ ਜਾਂਚ ਦੀ ਪ੍ਰਕਿਰਿਆ ਜਾਰੀ ਹੈ।
ਇੱਕ ਵੱਖਵਾਦੀ ਆਗੂ ਨੂੰ ਕੈਨੇਡੀਅਨ ਸੰਸਦ ਵਲੋਂ ਸਨਮਾਨ ਦਿੱਤੇ ਜਾਣ ਦੇ ਕੁਝ ਘੰਟਿਆਂ ਬਾਅਦ, ਵੈਨਕੂਵਰ ਵਿੱਚ ਭਾਰਤੀ ਮਿਸ਼ਨ ਨੇ  1985 ਵਿੱਚ ਏਅਰ ਇੰਡੀਆ ਦੀ ਉਡਾਣ 182 (ਕਨਿਸ਼ਕ) ਬੰਬ ਧਮਾਕੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਲਈ 23 ਜੂਨ ਨੂੰ ਸਰਧਾਂਜਲੀ ਸਮਾਗਮ ਕਰਵਾਉਣ ਦਾ  ਯਾਦਗਾਰ  ਐਲਾਨ ਕੀਤਾ ਹੈ ।
ਭਾਰਤ ਸਰਕਾਰ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਭਾਰਤ ਅੱਤਵਾਦ ਦੇ ਖਤਰੇ ਦਾ ਮੁਕਾਬਲਾ ਕਰਨ ਲਈ ਸਭ ਤੋਂ ਅੱਗੇ ਹੈ ਅਤੇ ਇਸ ਵਿਸ਼ਵਵਿਆਪੀ ਖਤਰੇ ਨਾਲ ਨਜਿੱਠਣ ਲਈ ਸਾਰੇ ਦੇਸ਼ਾਂ ਨਾਲ ਮਿਲ ਕੇ ਕੰਮ ਕਰਦਾ ਹੈ। 23 ਜੂਨ 2024 ਨੂੰ ਏਅਰ ਇੰਡੀਆ ਦੀ ਉਡਾਣ 182 (ਕਨਿਸ਼ਕ) ‘ਤੇ ਕਾਇਰਾਨਾ ਅੱਤਵਾਦੀ ਬੰਬ ਧਮਾਕੇ ਦੀ 39ਵੀਂ ਵਰ੍ਹੇਗੰਢ ਹੈ, ਜਿਸ ਵਿੱਚ 86 ਬੱਚਿਆਂ ਸਮੇਤ 329 ਨਿਰਦੋਸ਼ ਪੀੜਤਾਂ ਨੇ ਸਿਵਲ ਇਤਿਹਾਸ ਵਿੱਚ ਸਭ ਤੋਂ ਘਿਨਾਉਣੀ ਦਹਿਸ਼ਤਗਰਦੀ ਨਾਲ ਸਬੰਧਤ ਹਵਾਈ ਤਬਾਹੀ ਵਿੱਚ ਆਪਣੀ ਜਾਨ ਗੁਆ ​​ਦਿੱਤੀ ਸੀ।