Headlines

ਲਿਬਰਲ ਐਮ ਪੀ ਚੰਦਰ ਆਰੀਆ ਨੇ ਨਿੱਝਰ ਨੂੰ ਸ਼ਰਧਾਂਜਲੀ ਦੇਣ ਤੇ ਨਾਰਾਜ਼ਗੀ ਪ੍ਰਗਟਾਈ

ਓਟਵਾ-, 25 ਜੂਨ-ਕੈਨੇਡਾ ਵਿਚ ਮੋਦੀ ਸਰਕਾਰ ਦੇ ਸਮਰਥਕ ਸਮਝੇ ਜਾਂਦੇ ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰੀਆ ਨੇ ਮਰਹੂਮ ਸਿੱਖ ਖਾਲਿਸਤਾਨੀ ਆਗੂ  ਹਰਦੀਪ ਸਿੰਘ ਨਿੱਝਰ ਨੂੰ ਹਾਊਸ ਆਫ਼ ਕਾਮਨਜ਼ ਵਿਚ ਮੌਨ ਰੱਖਕੇ ਸ਼ਰਧਾਂਜਲੀ ਦਿੱਤੇ ਜਾਣ ਦੀ ਆਲੋਚਨਾ ਕੀਤੀ ਹੈ।

ਨੇਪੀਅਨ ਤੋ ਲਿਬਰਲ  ਐਮ ਪੀ ਚੰਦਰ ਆਰੀਆ ਨੇ ਆਪਣੀ ਹੀ ਪਾਰਟੀ ਦੀ ਸਰਕਾਰ ਦੇ ਰੁਖ ਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ। ਉਨ੍ਹਾਂ ਇੱਕ ਅਖ਼ਬਾਰ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਕਿ ਜਦ ਸੰਸਦ ਮੌਨ ਰੱਖਣ ਦਾ ਫ਼ੈਸਲਾ ਕਰਦੀ ਹੈ ਤਾਂ ਉਹ ਕੁੱਝ ਮਹਾਨ ਕੈਨੇਡੀਅਨਾਂ ਲਈ ਹੁੰਦਾ ਹੈ, ਜਿਨ੍ਹਾਂ ਨੇ ਦੇਸ਼ਵਾਸੀਆਂ ਦੀ ਜ਼ਿੰਦਗੀ ਲਈ ਮਹਾਨ ਸੇਵਾ ਕੀਤੀ ਹੋਵੇ ਪਰ ਨਿੱਝਰ ਉਨ੍ਹਾਂ ਵਿਚੋਂ ਇੱਕ ਨਹੀਂ ਸੀ।

ਆਰੀਆ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਸਹਿਯੋਗੀ ਅਤੇ ਖਾਲਿਸਤਾਨ ਲਹਿਰ ਦਾ ਵਿਰੋਧ ਕਰਕੇ  ਜਾਣਿਆ ਜਾਂਦਾ ਹੈ। ਆਰੀਆ ਨੇ ਤੱਥਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਨਿੱਝਰ ਨਕਲੀ ਪਾਸਪੋਰਟ ਦੀ ਵਰਤੋਂ ਕਰਕੇ ਕੈਨੇਡਾ ਵਿਚ ਦਾਖ਼ਲ ਹੋਇਆ ਸੀ ਅਤੇ ਪੰਜਾਬ ਵਿਚ ਵੱਖਵਾਦੀ ਕਾਰਵਾਈਆਂ ਨਾਲ ਜੁੜਿਆ ਹੋਇਆ ਸੀ।