Headlines

ਜਰਨੈਲ ਸਿੰਘ ਆਰਟਿਸਟ ਵਲੋਂ ਬਣਾਇਆ ਨਿੱਝਰ ਦਾ ਚਿੱਤਰ ਲੋਕ ਅਰਪਿਤ

ਕੈਨੇਡਾ ਵਿੱਚ ਮੂਲ ਨਿਵਾਸੀ ਦਿਹਾੜੇ ‘ਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦਾ ਚਿੱਤਰ ਲੋਕ ਅਰਪਿਤ-
ਸਰੀ : ਕੈਨੇਡਾ ਵਿੱਚ ਮੂਲ ਨਿਵਾਸੀ ਦਿਹਾੜੇ ਦੇ ਮੌਕੇ ‘ਤੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਡੈਲਟਾ ਵਿਖੇ ਵਿਸ਼ੇਸ਼ ਸਮਾਗਮ ਹੋਏ। ਇਸ ਸਮਾਗਮ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਵਲੋ ਮੂਲ ਨਿਵਾਸੀਆਂ ਲਈ ਹਾਅ ਦਾ ਨਾਅਰਾ ਮਾਰਨ ਅਤੇ ਕੈਮਲੂਪਸ ਦੇ ਰੈਜੀਡੈਂਸ਼ੀਅਲ ਸਕੂਲਾਂ ਵਿੱਚਲੇ ਪੀੜਤਾਂ ਨਾਲ ਖੜਨ ਨੂੰ ਸਮਰਪਿਤ ਰਹੇ। ਇਸ ਮੌਕੇ ਤੇ ਚਿੱਤਰਕਾਰ ਜਰਨੈਲ ਸਿੰਘ ਅਤੇ ਮੂਲ ਨਿਵਾਸੀ ਜੈਨੇਫਿਰ ਸੈਰਿਫ ਵੱਲੋਂ ਤਿਆਰ ਕੀਤੀ ਗਈ ਇੱਕ ਖਾਸ ਪੇਂਟਿੰਗ ਭਾਈ ਨਿੱਝਰ ਦੇ ਪਰਿਵਾਰ ਅਤੇ ਸਮੂਹ ਸੰਗਤਾਂ ਨੂੰ ਸਮਰਪਿਤ ਕੀਤਾ ਗਿਆ। ਚਿਤਰਕਾਰ ਜਰਨੈਲ ਸਿੰਘ ਵੱਲੋਂ ਸ਼ਹੀਦ ਭਾਈ ਹਰਦੀਪ ਸਿੰਘ ਦੀ ਇਹ ਪੇਂਟਿੰਗ ਤਿਆਰ ਕੀਤੀ ਗਈ ਜਿਸ ਨੂੰ ਆਖਰੀ ਛੋਹਾਂ ਮੂਲ ਨਿਵਾਸੀ ਜੈਨਫਰ ਸ਼ੈਰਿਫ ਨੇ ਦਿੱਤੀਆਂ।
ਬੁਲਾਰਿਆਂ ਵਿੱਚ ਪੱਤਰਕਾਰ ਗੁਰਪ੍ਰੀਤ ਸਿੰਘ ਰੈਡੀਕਲ ਦੇਸੀ, ਬੀਸੀ ਸਿੱਖ ਗੁਰਦੁਆਰਾ ਕੌਂਸਲ ਦੇ ਬੁਲਾਰੇ ਭਾਈ ਮਨਿੰਦਰ ਸਿੰਘ ਬੋਇਲ, ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਡੈਲਟਾ ਦੇ ਸਕੱਤਰ ਭਾਈ ਗੁਰਮੀਤ ਸਿੰਘ ਤੂਰ, ਜੀਵੇ ਪੰਜਾਬ ਸੰਸਥਾ ਦੇ ਭੁਪਿੰਦਰ ਸਿੰਘ ਮੱਲੀ, ਚਿੱਤਰਕਾਰ ਜਰਨੈਲ ਸਿੰਘ ਅਤੇ ਇਮਤਿਆਜ਼ ਪੋਪਟ ਸਮੇਤ ਵੱਖ-ਵੱਖ ਸ਼ਖਸੀਅਤਾਂ ਨੇ ਹਾਜ਼ਰੀ ਲਵਾਈ। ਸਮਾਗਮ ਦੇ ਸੰਚਾਲਨ ਦੀ ਕਾਰਵਾਈ ਡਾ. ਗੁਰਵਿੰਦਰ ਸਿੰਘ ਵੱਲੋਂ ਨਿਭਾਈ ਗਈ। ਇਸ ਮੌਕੇ ਤੇ ਭਾਈ ਹਰਦੀਪ ਸਿੰਘ ਨਿੱਝਰ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਦੇਣ ਦੀ ਭਰਪੂਰ ਸ਼ਲਾਘਾ ਕੀਤੀ ਗਈ। ਮੂਲ ਨਿਵਾਸੀ ਦਿਹਾੜੇ ਨੂੰ ਸਮਰਪਿਤ ਅਤੇ ਭਾਈ ਹਰਦੀਪ ਸਿੰਘ ਨਿੱਝਰ ਦੀ ਸੋਚ ਨੂੰ ਪਰਣਾਏ ਹੋਣ ਕਾਰਨ ਯਾਦਗਾਰੀ ਹੋ ਨਿਬੜਿਆ।