Headlines

ਗੋਲਡ ਸਟਾਰ ਮਲਕੀਤ ਸਿੰਘ ਦੀ ਵਿੰਨੀਪੈਗ ਵਿਚ ਆਮਦ ਯਾਦਗਾਰੀ ਬਣੀ

ਉਘੇ ਰੀਐਲਟਰ ਏਪੀ ਪੰਛੀ ਦੇ ਬੇਟੇ ਦੀ ਪ੍ਰੀ ਵੈਡਿੰਗ ਪਾਰਟੀ ਦੇ ਜਸ਼ਨ-

ਵਿੰਨੀਪੈਗ ( ਸ਼ਰਮਾ)- ਇਸ ਸ਼ਨੀਵਾਰ ਨੂੰ ਵਿੰਨੀਪੈਗ ਦੇ ਉਘੇ ਰੀਐਲਟਰ ਏਪੀ ਪੰਛੀ ਦੇ ਬੇਟੇ ਮਨਵੀਰ ਸਿੰਘ ਮੰਟੂ ਤੇ ਚਾਨੂ ਦੇ ਸ਼ੁਭ ਵਿਆਹ ਦੇ ਸਬੰਧ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਰਾਗੀ ਸਿੰਘਾਂ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ। ਭੋਗ ਉਪਰੰਤ ਗੁਰੂ ਕੇ ਲੰਗਰ ਅਤੁਟ ਵਰਤਾਏ ਗਏ।

ਐਤਵਾਰ ਦੀ ਸ਼ਾਮ ਨੂੰ ਪ੍ਰੀ ਵੈਡਿੰਗ ਤੇ ਜਾਗੋ ਪਾਰਟੀ ਕੀਤੀ ਗਈ। ਇਸ ਮੌਕੇ  ਵੱਡੀ ਗਿਣਤੀ ਵਿਚ ਰਿਸ਼ਤੇਦਾਰ ਤੇ ਦੋਸਤ ਮਿੱਤਰ ਸ਼ਾਮਿਲ ਹੋਏ ਜਿਹਨਾਂ ਨੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਤੇ ਪਾਰਟੀ ਦਾ ਆਨੰਦ ਮਾਣਿਆ। ਬਹੁਤ ਹੀ ਸ਼ਾਨਦਾਰ ਢੰਗ ਨਾਲ ਆਯੋਜਿਤ ਕੀਤੀ ਪਾਰਟੀ ਵਿਚ ਉਘੇ ਗਾਇਕ ਗੋਲਡ ਸਟਾਰ ਮਲਕੀਤ ਸਿੰਘ ਦੀ ਅਚਾਨਕ ਸ਼ਮੂਲੀਅਤ ਨੇ ਪਾਰਟੀ ਦੀਆਂ ਖੁਸ਼ੀਆਂ ਨੂੰ ਦੁੱਗਣਾ ਕਰ ਦਿੱਤਾ। ਇਸ ਦੌਰਾਨ ਮਲਕੀਤ ਸਿੰਘ ਨੇ ਆਪਣੇ ਪ੍ਰਸਿਧ ਸਭਿਆਚਾਰਕ ਗੀਤਾਂ ਨਾਲ ਉਹ ਰੰਗ ਬੰਨਿਆਂ ਕਿ ਹਰ ਕੋਈ ਨੱਚਣ ਤੋਂ ਬਿਨਾਂ ਰਹਿ ਨਾ ਸਕਿਆ। ਅੱਜ ਨਹੀਉਂ ਨੱਚਣਾ ਤੇ ਫੇਰ ਕਦ ਨੱਚਣਾ ਤੋਂ ਲੈਕੇ ਕਾਲੀ ਐਨਕ ਨਾ ਲਾਇਆ ਕਰ ਨੀ ਤੂੰ ਪਹਿਲਾਂ ਈ ਸੋਹਣੀ ਆ… ਦੇ ਨਾਲ ਵਿਆਹ ਦੀਆਂ ਬੋਲੀਆਂ ਨਾਲ ਮਲਕੀਤ ਸਿੰਘ ਨੇ ਸਭ ਨੂੰ ਦੇਰ ਤੱਕ ਨਚਾਇਆ ਤੇ ਪਾਰਟੀ ਨੂੰ ਯਾਦਗਾਰੀ ਬਣਾ ਦਿੱਤਾ।