Headlines

ਕੈਮਲੂਪਸ ਵਿੱਚ 40ਵਾਂ ਸਾਲਾਨਾ ਟੂਰਨਾਮੈਂਟ 13-14 ਜੁਲਾਈ ਨੂੰ

ਐਂਟਰੀਆਂ 6 ਜੁਲਾਈ ਤੱਕ ਮੰਗੀਆਂ-

ਕੈਮਲੂਪਸ-ਪੰਜਾਬ ਸਪੋਰਟਸ ਕਲੱਬ ਕੈਮਲੂਪਸ, ਬੀ. ਸੀ. ਵੱਲੋਂ ਆਪਣਾ 40ਵਾਂ ਸਾਲਾਨਾ ਟੂਰਨਾਮੈਂਟ, 13-14 ਜੁਲਾਈ (ਸ਼ਨਿੱਚਰਵਾਰ–ਐਤਵਾਰ) 2024 ਨੂੰ, ਮਕਾਰਥਰ ਆਈਲੈਂਡ ਪਾਰਕ ਦੇ ਖੇਡ-ਮੈਦਾਨਾਂ ਵਿੱਚ ਧੂਮਧਾਮ ਨਾਲ਼ ਕਰਵਾਇਆ ਜਾ ਰਿਹਾ ਹੈ। ਇਸ ਸ਼ਾਨਦਾਰ ਟੂਰਨਾਮੈਂਟ ਵਿੱਚ, ਕੈਮਲੂਪਸ ਤੋਂ ਇਲਾਵਾ ਹੋਰਨਾਂ ਸ਼ਹਿਰਾਂ ਦੀਆਂ ਟੀਮਾਂ ਨੂੰ
ਭਾਗ ਲੈਣ ਲਈ ਖੁੱਲ੍ਹਾ ਸੱਦਾ-ਪੱਤਰ ਹੈ। ਖਿਡਾਰੀਆਂ, ਟੀਮਾਂ ਅਤੇ ਕੋਚ ਸਾਹਿਬਾਨ ਨੂੰ ਟੀਮਾਂ ਦੇ ਦਾਖ਼ਲੇ ਛੇਤੀ ਕਰਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ, ਤਾਂ ਕਿ ਸਾਰੇ ਪ੍ਰਬੰਧ ਵੇਲੇ ਸਿਰ ਮੁਕੰਮਲ ਹੋ ਸਕਣ।
ਐਂਟਰੀਆਂ: 6 ਜੁਲਾਈ 2024, 5 ਵਜੇ ਸ਼ਾਮ ਤੱਕ ਪਹੁੰਚ ਜਾਣੀਆਂ ਚਾਹੀਦੀਆਂ ਹਨ।
ਟਾਈਆਂ: 7 ਜੁਲਾਈ 2024, 5 ਵਜੇ ਸ਼ਾਮ ਤੱਕ ਪਾਈਆਂ ਜਾਣਗੀਆਂ।

ਵਧੇਰੇ ਜਾਣਕਾਰੀ ਲਈ ਸੰਪਰਕ ਨੰਬਰ:

ਓਂਕਾਰ ਗਿੱਲ (250-319-8670), ਕੁਲਵਿੰਦਰ ਕੁਲਾਰ (250-376-8285),
ਚੰਚਲ ਬੈਂਸ (778-586-6295), ਜਰਨੈਲ ਗਿੱਲ (778-257-5262),
ਗੁਰਮੇਲ ਹੋਠੀ (250-571-6082), ਗੁਰਮੀਤ ਬਦੇਸ਼ਾ (250-572-1542),
ਅਜਮੇਰ ਸਿੰਘ (250-376-5933), ਸਤਨਾਮ ਬੈਂਸ (250-372-0094),
ਗੁਰਦਿਆਲ ਥਿਆੜਾ (250-376-1089), ਡਾ. ਸੁਰਿੰਦਰ ਧੰਜਲ (250-572-7973)