Headlines

ਇੰਡੀਆ ਬੁੱਕਵਰਲਡ ਦੀ ਨਵੀਂ ਲੋਕੇਸ਼ਨ ਦਾ ਸ਼ਾਨਦਾਰ ਉਦਘਾਟਨ

ਸਰੀ ( ਦੇ ਪ੍ਰ ਬਿ)- ਬੀਤੇ ਦਿਨ ਇੰਡੀਆ ਬੁੱਕਵਰਲਡ ਦੀ ਨਵੀਂ ਲੋਕੇਸ਼ਨ ਦਾ ਸਕਾਟ ਰੋਡ 82 ਐਵਨਿਊ ਵਿਖੇ ਸ਼ਾਨਦਾਰ ਉਦਘਾਟਨ ਕੀਤਾ ਗਿਆ। ਇਸ ਮੌਕੇ ਉਦਘਾਟਨ ਦੀ ਰਸਮ ਕੈਬਨਿਟ ਮੰਤਰੀ ਰਵੀ ਕਾਹਲੋਂ ਵੱਲੋਂ ਫੀਤਾ ਕੱਟਕੇ ਕੀਤੀ ਗਈ। ਉਹਨਾਂ ਨਾਲ ਸਿੱਖਿਆ ਮੰਤਰੀ ਰਚਨਾ ਸਿੰਘ, ਮੇਅਰ ਜੌਰਜ ਹਾਰਵੀ, ਉਘੇ ਕਵੀ ਅਜਮੇਰ ਰੋਡੇ, ਸੁਰਜੀਤ ਕਲਸੀ, ਮੋਤਾ ਸਿੰਘ ਝੀਤਾ, ਉਘੇ ਰੇਡੀਓ ਹੋਸਟ ਕੁਲਦੀਪ ਸਿੰਘ, ਕਮਲ ਸ਼ਰਮਾ ਤੇ ਕਈ ਹੋਰ ਸ਼ਖਸੀਅਤਾਂ ਹਾਜ਼ਰ ਸਨ। ਇੰਡੀਆ ਬੁੱਕ ਵਰਲਡ ਦੇ ਮਾਲਕ ਰਾਜਵੰਤ ਸਿੰਘ ਚਿਲਾਨਾ ਨੇ ਆਏ ਮਹਿਮਾਨਾ ਦਾ ਸਵਾਗਤ ਅਤੇ ਧੰਨਵਾਦ ਕੀਤਾ।