Headlines

ਮਿਸ਼ਨ ਪੰਜ-ਆਬ ਕਲਚਰ ਕਲੱਬ ਮਿਸ਼ਨ ਵੱਲੋਂ ਗੁਰਮਤਿ ਕਲਾਸਾਂ ਸ਼ੁਰੂ

ਮਿਸ਼ਨ :-(ਬਰਾੜ-ਭਗਤਾ ਭਾਈ ਕਾ)- ਕੈਨੇਡਾ ‘ਚ ਵੱਸਦੇ ਸਮੂਹ ਬੱਚਿਆਂ ਨੂੰ ਸਿੱਖੀ ਅਤੇ ਵਿਰਸੇ ਨਾਲ ਜੋੜਨ ਅਤੇ ਧਰਮ ਸੰਬੰਧੀ ਪੁਖਤਾ ਜਾਣਕਾਰੀ ਦੇਣ ਲਈ ਬੀ.ਸੀ. ਸੂਬੇ ਦੇ ਟਾਊਨ ਮਿਸ਼ਨ ਵਿਖੇ ‘ਮਿਸ਼ਨ ਪੰਜ-ਆਬ ਕਲਚਰ ਕਲੱਬ ਵੱਲੋਂ ਗੁਰਮਤਿ ਦੀਆਂ ਕਲਾਸਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਨ੍ਹਾਂ ਕਲਾਸਾਂ ਵਿੱਚ ਬੱਚਿਆਂ ਨੂੰ ਧਰਮ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਪੰਜਾਬੀ ਭਾਸ਼ਾ ਅਤੇ ਪੰਜਾਬੀ ਬੋਲੀ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਸੰਥਿਆ ਵੀ ਦਿੱਤੀ ਜਾਇਆ ਕਰੇਗੀ। ਸ਼ੁਰੂ ਵਿੱਚ ਇਹ ਕਲਾਸ ਹਰ ਹਫ਼ਤੇ ਦਿਨ ਬੁੱਧਵਾਰ ਨੂੰ ਸਿਰਫ਼ ਇੱਕ ਦਿਨ ਹੀ ਸ਼ਾਮ 5 ਵਜੇ ਤੋਂ 7 ਵਜੇ ਤੱਕ ਗੁਰਦੁਆਰਾ ਸਾਹਿਬ ਮਿਸ਼ਨ ਵਿਖੇ ਹੋਇਆ ਕਰੇਗੀ। ਸਮੂਹ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਅਤੇ ਗੁਰਬਾਣੀ ਨਾਲ ਜੋੜਨ ਲਈ ਕਲਾਸਾਂ ਵਿੱਚ ਦਾਖਲ ਕਰਵਾਉਣ। ਹੋਰ ਵਧੇਰੇ ਜਾਣਕਾਰੀ ਲਈ (604) 864-7107, (604) 615-5179 ਜਾਂ (604)-751-1408 ਨੰਬਰ ਫੋਨ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।