Headlines

ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਦੀ ਬੇਟੀ ਦਾ ਸ਼ੁਭ ਵਿਆਹ

ਸਰੀ ( ਦੇ ਪ੍ਰ ਬਿ)-ਬੀਤੇ ਦਿਨੀਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਦੀ ਬੇਟੀ ਜਗਦੀਪ ਕੌਰ ਦਾ ਸ਼ੁਭ ਵਿਆਹ ਕਾਕਾ ਬਲਜੋਤ ਸਿੰਘ ਸਪੁੱਤਰ ਸਰਦਾਰਨੀ ਗੁਰਵਿੰਦਰ ਕੌਰ ਤੇ ਸ ਤੇਜਵਿੰਦਰ ਸਿੰਘ ਰੰਧਾਵਾ ਨਾਲ ਪੂਰਨ ਗੁਰਮਰਿਆਦਾ ਅਨੁਸਾਰ ਹੋਇਆ। ਆਨੰਦ ਕਾਰਜ ਦੀ ਰਸਮ ਗੁਰਦੁਆਰਾ ਅਕਾਲੀ ਸਿੰਘ ਸੁਸਾਇਟੀ ਵੈਨਕੂਵਰ ਵਿਖੇ ਹੋਈ ਜਦੋਂਕਿ ਸ਼ਗਨ ਦੀ ਰਸਮ ਰੰਧਾਵਾ ਪਰਿਵਾਰ ਵਲੋਂ ਆਪਣੇ ਗ੍ਰਹਿ ਵਿਖੇ ਹੀ ਸਾਦਾ ਢੰਗ ਨਾਲ ਗੁਰੂ ਮਹਾਰਾਜ ਦਾ ਅਸ਼ੀਰਵਾਦ ਲੈਂਦਿਆਂ ਕੀਤੀ ਗਈ। ਰਿਸੈਪਸ਼ਨ ਪਾਰਟੀ ਬੌਬੇ ਬੈਂਕੁਇਟ ਹਾਲ ਵਿਖੇ ਕੀਤੀ ਗਈ ਜਿਥੇ ਸਕੇ ਸਬੰਧੀਆਂ ਤੇ ਪਰਿਵਾਰਕ ਦੋਸਤਾਂ-ਮਿੱਤਰਾਂ ਨੇ ਸ਼ਮੂਲੀਅਤ ਕਰਦਿਆਂ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ ਤੇ ਪਾਰਟੀ ਦਾ ਆਨੰਦ ਮਾਣਿਆ।