Headlines

ਕਵਿੰਦਰ ਚਾਂਦ ਦੀ ਪੁਸਤਕ ਮੁਆਫੀਨਾਮਾ ਦਾ ਲੋਕ ਅਰਪਣ 13 ਜੁਲਾਈ ਨੂੰ

ਕੇਂਦਰੀ ਪੰਜਾਬੀ ਲੇਖਕ ਸਭਾ ਦੀ ਮਾਸਿਕ ਇਕੱਤਰਤਾ ਵਿਚ ਸ਼ਾਮਿਲ ਹੋਣ ਦਾ ਸੱਦਾ-

ਸਰੀ ( ਦੇ ਪ੍ਰ ਬਿ) -ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਮਹੀਨੇਵਾਰ ਬੈਠਕ/ ਕਵੀ ਦਰਬਾਰ 13 ਜੁਲਾਈ ਦਿਨ ਸਨਿੱਚਰਵਾਰ ਬਾਅਦ ਦੁਪਹਿਰ 12:30 ਵਜੇ ਸੀਨੀਅਰ ਸਿਟੀਜ਼ਨ ਸੈਂਟਰ (7050 120 St ) ਸਰੀ ਵਿਖੇ ਹੋਵੇਗੀ ,ਜਿਸ ਵਿੱਚ ਉੱਘੇ ਸ਼ਾਇਰ ਕਵਿੰਦਰ ਚਾਂਦ ਜੀ ਦੀ ਪੁਸਤਕ  “ਮੁਆਫ਼ੀਨਾਮਾ” ਲੋਕ ਅਰਪਣ ਕੀਤੀ ਜਾਵੇਗੀ। ਇਹ ਮੀਟਿੰਗ ਕੈਨੇਡਾ ਡੇ ( ਨੂੰ ਸਮਰਪਿਤ ਹੋਵੇਗੀ ਅਤੇ ਸਭਾ ਦੇ ਸਾਬਕਾ ਪ੍ਰਧਾਨ ਸ੍ਰ: ਹਰਭਜਨ ਸਿੰਘ ਮਾਂਗਟ ਜੀ ,ਜੋ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ ਨੂੰ ਯਾਦ ਕੀਤਾ ਜਾਵੇਗਾ। ਆਪ ਸਭ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆ ਨੂੰ ਆਪਣੀਆਂ ਵਡਮੁੱਲੀਆਂ  ਸਾਹਿਤਕ ਰਚਨਾਵਾਂ ਨਾਲ ਪਹੁੰਚਣ ਲਈ ਪੁਰ-ਜ਼ੋਰ ਅਪੀਲ ਕੀਤੀ ਜਾਂਦੀ ਹੈ ।
ਬਹੁਤ ਹੀ ਅਦਬ ਅਤੇ ਸਤਿਕਾਰ ਸਾਹਿਤ –
ਪ੍ਰਧਾਨ-ਪ੍ਰਿਤਪਾਲ ਸਿੰਘ ਗਿੱਲ 604 726 8410
ਉਪ ਪ੍ਰਧਾਨ-ਸੁਰਜੀਤ ਸਿੰਘ ਮਾਧੋਪੁਰੀ 604 377 4171
ਸਕੱਤਰ-ਪਲਵਿੰਦਰ ਸਿੰਘ ਰੰਧਾਵਾ 778 552 5320
ਖ਼ਜ਼ਾਨਚੀ-ਰੁਪਿੰਦਰ ਰੂਪੀ ਖਹਿਰਾ 778 892 9731