Headlines

ਅਗਾਸੀਜ਼ ਨੇੜੇ ਕਾਰ ਤੇ ਸੈਮੀ ਟਰੱਕ ਵਿਚਾਲੇ ਟੱਕਰ ਵਿਚ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਐਬਸਫੋਰਡ- ਮੰਗਲਵਾਰ 9 ਜੁਲਾਈ ਨੂੰ ਤੜਕੇ ਅਗਾਸੀਜ਼ ਨੇੜੇ ਇੱਕ ਕਾਰ ਤੇ ਸੈਮੀ ਟਰੱਕ ਵਿਚਾਲ ਆਹਮੋ-ਸਾਹਮਣੇ ਦੀ ਟੱਕਰ ਵਿੱਚ ਇਕ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ।
ਲਗਭਗ ਤੜਕੇ 3:30 ਵਜੇ, ਐਮਰਜੈਂਸੀ ਪੁਲਿਸ ਨੂੰ ਲੌਹੀਡ ਹਾਈਵੇਅ ‘ਤੇ ਇੱਕ ਕਾਰ ਅਤੇ ਇੱਕ ਸੈਮੀ ਟਰੱਕ ਦੇ ਵਿਚਕਾਰ ਹਾਦਸੇ ਵਾਲੀ ਥਾਂ ‘ਤੇ ਬੁਲਾਇਆ ਗਿਆ ਸੀ। ਹਾਦਸੇ ਵਿਚ ਦੋ ਬਾਲਗਾਂ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਜਦੋਂਕਿ ਤੀਜੇ ਇੱਕ ਛੋਟੇ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਕੁਝ ਘੰਟਿਆਂ ਬਾਅਦ ਉਸਦੀ ਮੌਤ ਹੋ ਗਈ।
ਅਗਾਸੀਜ਼ ਪੁਲਿਸ ਹਾਦਸੇ ਦੇ ਕਾਰਨ ਦਾ ਪਤਾ ਲਗਾਉਣ ਲਈ ਜਾਂਚ  ਕਰ ਰਹੀ ਹੈ। ਹਾਈਵੇਅ ਨੂੰ ਲਗਭਗ 14 ਘੰਟਿਆਂ ਲਈ ਬੰਦ ਕਰ ਦਿੱਤਾ ਗਿਆ ਸੀ।