Headlines

ਪੰਜਾਬ ਤੋਂ ਕੈਨੇਡਾ ਪਹੁੰਚੀ 95 ਸਾਲਾ ਮਾਤਾ ਸੁਰਜੀਤ ਕੌਰ ਦਾ ਦੇਹਾਂਤ

ਸਰੀ/ ਬਠਿੰਡਾ  11 ਜੁਲਾਈ (ਰਾਮ ਸਿੰਘ ਕਲਿਆਣ)
 ਬਲਾਕ ਨਥਾਣਾ ਦੇ ਪਿੰਡ ਕਲਿਆਣ ਸੁੱਖਾ ਨਾਲ ਸਬੰਧਤ ਕੋਠੇ ਗੋਬਿੰਦ ਨਗਰ ਦੇ ਵਸਨੀਕ 95 ਸਾਲਾ  ਮਾਤਾ ਸੁਰਜੀਤ ਕੌਰ ਜੋ ਕੁਝ ਦਿਨ ਪਹਿਲਾਂ ਪੰਜਾਬ ਤੋਂ ਆਪਣੇ ਪੁੱਤਰਾਂ  ਅਤੇ ਪਰਿਵਾਰ ਕੋਲ ਮਿਲਣ ਲਈ ਕੈਨੇਡਾ ਪਹੁੰਚੇ ਸਨ ਦੀ ਅਚਾਨਕ ਮੌਤ ਹੋ ਗਈ।  ਸੁਰਜੀਤ ਕੌਰ ਦੇ ਪੁੱਤਰ  ਅਤੇ ਗੁਰਸੇਵਕ ਸਿੰਘ ਸਿੱਧੂ ਅਤੇ ਤੇਜਾ ਸਿੰਘ  ਸਿੱਧੂ ਨੇ ਦੱਸਿਆ ਕਿ ਉਹਨਾਂ ਦੇ ਮਾਤਾ ਸੁਰਜੀਤ ਕੌਰ  ਦੀ ਅੰਤਿਮ ਅਰਦਾਸ  14 ਜਲਾਈ ਨੂੰ ਗੁਰਦੁਆਰਾ ਸਾਹਿਬ, ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ,  ਸਰੀ ਕੈਨੇਡਾ ਵਿਖੇ ਦੁਪਹਿਰ 2 ਵਜੇ ਹੋਵੇਗੀ। ਧਾਰਮਿਕ ਸਮਾਗਮ 12 ਵਜੇ ਅਰੰਭ ਹੋਣਗੇ। ਮਾਤਾ ਸੁਰਜੀਤ ਕੌਰ ਦੀ ਅਚਾਨਕ ਮੌਤ ਤੇ ਇਲਾਕਾ ਨਿਵਾਸੀਆ ਵੱਲੋ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ।