Headlines

ਬੀ ਸੀ ਯੁਨਾਈਟਡ ਦੇ ਸੀਨੀਅਰ ਆਗੂ ਮਾਈਕਲ ਲੀ ਵਲੋਂ ਆਗਾਮੀ ਚੋਣਾਂ ਨਾ ਲੜਨ ਦਾ ਐਲਾਨ

ਵੈਨਕੂਵਰ ( ਦੇ ਪ੍ਰ ਬਿ)- ਬੀਸੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਿਥੇ ਇਕ ਪਾਸੇ ਬੀ ਸੀ ਕੰਸਰਵੇਟਿਵ ਪਾਰਟੀ ਦੀ ਲੋਕਪ੍ਰਿਯਤਾ ਲਗਾਤਾਰ ਵਾਧਾ ਹੋ ਰਿਹਾ ਹੈ ਉਥੇ ਬੀਸੀ ਯੁਨਾਈਟਡ ਪਾਰਟੀ ਦਾ ਗਰਾਫ ਲਗਾਤਾਰ ਹੇਠਾਂ ਜਾ ਰਿਹਾ ਹੈ। ਉਸਦੇ ਮੌਜੂਦਾ ਐਮ ਐਲ ਏ ਵੀ ਪਾਰਟੀ ਨੂੰ ਛੱਡ ਰਹੇ ਹਨ। ਬੀਤੇ ਦਿਨ ਬੀਸੀ ਯੁਨਾਈਟਡ ਨੂੰ ਉਸ ਸਮੇਂ ਵੱਡਾ ਧੱਕਾ ਲੱਗਾ ਜਦੋਂ ਪਾਰਟੀ ਦੇ ਸੀਨੀਅਰ ਐਮ ਐਲ ਏ ਤੇ ਲੀਡਰਸ਼ਿਪ ਦੌੜ ਦੇ ਉਮੀਦਵਾਰ ਰਹੇ ਮਾਈਕਲ ਲੀ ਨੇ ਐਲਾਨ ਕੀਤਾ ਕਿ ਉਹ ਅਗਲੀਆਂ ਵਿਧਾਨ ਸਭਾ ਚੋਣਾਂ ਨਹੀ ਲੜੇਗਾ।  ਪਿਛਲੇ ਸੱਤ ਸਾਲਾਂ ਤੋਂ ਵੈਨਕੂਵਰ-ਲਾਂਗਾਰਾ ਦੇ ਪ੍ਰਤੀਨਿਧ ਦਾ ਕਹਿਣਾ ਹੈ ਕਿ ਉਹ ਨਿੱਜੀ ਖੇਤਰ ਵਿੱਚ ਵਾਪਸ ਜਾ ਰਿਹਾ ਹੈ ਅਤੇ 19 ਅਕਤੂਬਰ ਨੂੰ ਮੁੜ ਚੋਣ ਨਹੀਂ ਲੜੇਗਾ।
ਲੀ ਨੇ ਸੋਸ਼ਲ ਮੀਡੀਆ ‘ਤੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਅਕਤੂਬਰ ਵਿੱਚ ਇੱਕ ਆਰਟੀਫੀਸ਼ੀਅਲ-ਇੰਟੈਲੀਜੈਂਸ ਕੰਪਨੀ ਅਰਬਨਲੌਜਿਕ ਵਿੱਚ ਮੁੱਖ ਰਣਨੀਤੀ ਅਧਿਕਾਰੀ ਵਜੋਂ ਨੌਕਰੀ ਸ਼ੁਰੂ ਕਰ ਰਿਹਾ ਹੈ।
ਲੀ, ਜਿਸ ਨੇ ਅਟਾਰਨੀ ਜਨਰਲ, ਆਵਾਜਾਈ, ਅਤੇ ਸਵਦੇਸ਼ੀ ਸਬੰਧਾਂ ਲਈ ਵਿਰੋਧੀ ਧਿਰ ਦੇ ਆਲੋਚਕ ਵਜੋਂ ਕੰਮ ਕੀਤਾ ਹੈ ਦਾ ਕਹਿਣਾ ਹੈ ਕਿ  ਉਹ ਬੀ ਸੀ ਯੂਨਾਈਟਿਡ ਲੀਡਰ ਕੇਵਿਨ ਫਾਲਕਨ ਦਾ ਬਹੁਤ ਸਤਿਕਾਰ ਕਰਦਾ ਹੈ ਅਤੇ ਉਹਨਾਂ ਦੀ ਦੋਸਤੀ ਲਈ ਧੰਨਵਾਦੀ ਹੈ। ਇਸੇ ਦੌਰਾਨ
ਬੀਸੀ ਯੂਨਾਈਟਿਡ ਨੇ  ਐਲਾਨ ਕੀਤਾ ਕਿ ਕਮਿਊਨਿਟੀ ਲੀਡਰ ਜੈਮ ਸਟੀਨ ਵੈਨਕੂਵਰ-ਲਾਂਗਾਰਾ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ।