Headlines

ਕਾਵਿ ਵਿਅੰਗ-ਡੱਬਰੀ ਪੈਸਾ-ਬਰਾੜ ਭਗਤਾ ਭਾਈਕਾ

ਲੈ ਗਏ ਵੱਢ ਕੇ ਜੋਰਾਵਰ ਨੱਕਾ,

ਕਰ ਖਾਲੀ ਵਗਦਾ ਖਾਲ ਗਏ।
ਸੌ ਗਿਣੀਆਂ ਮਾਰ ਕੇ ਸੱਤ ਵੀਹਾਂ,
ਟੋਟਣ ਸਭ ਦੇ ਕਰ ਲਾਲਾ ਗਏ।
ਲੈਣਾ ਦੇਣਾ ਦਿੱਤਾ ਕਰ ਸਾਵਾਂ,
ਸੱਪ ਕੁੱਟ ਕੇ ਮਾਰ ਸਰਾਲ਼ ਗਏ।
ਸੋਟੀ ਵੰਝਲ਼ੀ ਚਿੱਪੀ ਖੋਹ ਭੂਰੀ,
ਲੈ ਲੁੱਟ ਕੇ ਝੰਗ ਸਿਆਲ ਗਏ।
ਵੇਚ ਕੰਘੇ ਗਏ ਗੰਜਿਆਂ ਨੂੰ,
ਬਿਨ ਬੱਤੀਉਂ ਦੀਵੇ ਬਾਲ਼ ਗਏ।
ਗਏ ਸੁਰਮਾ ਪਾ ਮਨਾਖਿਆਂ ਦੇ,
ਪਾ ਹਵਾ ਨੂੰ ਵੀ ਜਾਲ਼ ਗਏ।
ਗੱਡਾ ਖੁੱਭਿਆ ਗਏ ਕੱਢ ‘ਭਗਤਾ’,
ਡੋਰੋਂ ਟੁੱਟਿਆ ਪਤੰਗ ਸੰਭਾਲ਼ ਗਏ।
ਦੀਵੇ ਖੁਰ ਗਏ ਮਿੱਟੀ ਚੀਕਣੀ ਦੇ,
ਪੈਸਾ ਡੱਬਰੀ ਡਿੱਗਿਆ ਭਾਲ਼ ਗਏ।