Headlines

ਕਮਲ ਗਰੇਵਾਲ ਕੈਮਲੂਪਸ ਸੈਂਟਰ ਤੋਂ ਐਨ ਡੀ ਪੀ ਉਮੀਦਵਾਰ ਨਾਮਜ਼ਦ

ਕੈਮਲੂਪਸ – ਬੀ ਸੀ ਐਨ ਡੀ ਪੀ ਵਲੋਂ ਕੈਮਲੂਪਸ ਸੈਂਟਰ ਤੋਂ ਕਮਲ ਗਰੇਵਾਲ ਨੂੰ ਪਾਰਟੀ ਉਮੀਦਵਾਰ ਨਾਮਜਦ ਕੀਤਾ ਗਿਆ ਹੈ।
ਕੈਮਲੂਪਸ ਦੀ ਲੰਬੇ ਸਮੇਂ ਤੋਂ ਵਸਨੀਕ, ਕਮਲ ਦਾ ਜਨਮ ਭਾਰਤ ਵਿੱਚ ਹੋਇਆ ਸੀ ਅਤੇ ਉਹ 16 ਸਾਲ ਦੀ ਉਮਰ ਵਿੱਚ ਕੈਨੇਡਾ ਪਰਵਾਸ ਕਰ ਆਈ ਸੀ। ਉਸਨੇ ਕੈਮਲੂਪਸ ਨੂੰ ਉਸ ਥਾਂ ਲਈ ਚੁਣਿਆ ਜਿੱਥੇ ਉਹ ਆਪਣੀ ਜ਼ਿੰਦਗੀ ਦਾ ਨਿਰਮਾਣ ਕਰੇਗੀ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰੇਗੀ। ਥੌਮਸਨ ਰਿਵਰਜ਼ ਯੂਨੀਵਰਸਿਟੀ ਵਿੱਚ ਇੱਕ ਸਟੂਡੈਂਟਸ਼ ਸਲਾਹਕਾਰ ਦੇ ਰੂਪ ਵਿੱਚ ਅਤੇ ਕੈਨੇਡੀਅਨ ਮੈਂਟਲ ਹੈਲਥ ਐਸੋਸੀਏਸ਼ਨ (CMHA) ਕੈਮਲੂਪਸ ਦੇ ਬੋਰਡ ਦੀ ਮੈਂਬਰ ਵਜੋਂ, ਉਸਨੇ ਕੈਮਲੂਪਸ ਸੈਂਟਰ ਦੇ ਲੋਕਾਂ ਨੂੰ ਦਰਪੇਸ਼ ਚੁਣੌਤੀਆਂ ਨੂੰ ਖੁਦ ਦੇਖਿਆ ਹੈ। ਉਹ ਜਾਣਦੀ ਹੈ ਕਿ ਲੋਕਾਂ ਨੂੰ ਅਜਿਹੀ ਸਰਕਾਰ ਦੀ ਲੋੜ ਹੈ ਜੋ ਉਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਜੀਵਨ ਨੂੰ ਆਸਾਨ ਬਣਾਉਣ ਲਈ ਕੰਮ ਕਰੇ।

ਗਰੇਵਾਲ ਦਾ ਕਹਿਣਾ ਹੈ ਕਿ  “ਸਾਡੀ ਐਨਡੀਪੀ ਟੀਮ ਉਨ੍ਹਾਂ ਚੁਣੌਤੀਆਂ ਨੂੰ ਜਾਣਦੀ ਹੈ ਜਿਹਨਾਂ ਦਾ ਪਰਿਵਾਰਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰੀਮੀਅਰ ਡੇਵਿਡ ਈਬੀ ਦੀ ਐਨਡੀਪੀ ਉਨ੍ਹਾਂ ਚੁਣੌਤੀਆਂ ਨੂੰ ਹੱਲ ਕਰਨ ਲਈ ਕਾਰਵਾਈ ਕਰ ਰਹੀ ਹੈ ਜਿਹਨਾਂ ਵਿਚ ਲੋਕਾਂ ਲਈ ਘਰ ਬਣਾਉਣਾ, ਹਸਪਤਾਲ ਬਣਾਉਣਾ, ਅਤੇ ਫੈਮਲੀ ਡਾਕਟਰਾਂ ਨੂੰ ਭਰਤੀ ਕਰਨਾ ਸ਼ਾਮਿਲ ਹੈ।